ਆਸਟ੍ਰੇਲੀਆ ’ਚ ਮਰੀਜ਼ਾਂ ਨੂੰ ਮਿਲ ਰਹੀਆਂ ਮਹਿੰਗੀਆਂ ਦਵਾਈਆਂ ਪਿੱਛੇ ‘Pharmacy Guild’ ਦਾ ਹੱਥ: ਰਿਪੋਰਟ

Sea7 Australia Team
2 Min Read

ਮੈਲਬਰਨ : ਇੱਕ ਨਵੀਂ ਰਿਪੋਰਟ ਮੁਤਾਬਕ, ਆਸਟ੍ਰੇਲੀਆ ਦੇ ਨਾਗਰਿਕਾਂ ਨੂੰ ਮਹਿੰਗੀਆਂ ਦਵਾਈਆਂ ਖਰੀਦਣੀਆਂ ਪੈ ਰਹੀਆਂ ਹਨ ਕਿਉਂਕਿ ਦੇਸ਼ ਦੀ ਸਭ ਤੋਂ ਸ਼ਕਤੀਸ਼ਾਲੀ ਲਾਬੀ ਗਰੁੱਪਾਂ ਵਿੱਚੋਂ ਇੱਕ, The Pharmacy Guild of Australia, ਸਰਕਾਰ ਨਾਲ ਅਜਿਹੇ ਸਮਝੌਤੇ ਕਰ ਰਹੀ ਹੈ ਜਿਸ ਨਾਲ ਫਾਰਮੇਸੀ ਮਾਲਕਾਂ ਨੂੰ ਮੋਟਾ ਮੁਨਾਫਾ ਹੋ ਰਿਹਾ ਹੈ।

ਪਬਲਿਕ ਪਾਲਿਸੀ ਥਿੰਕ ਟੈਂਕ Grattan Institute ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਇਹ ਸੰਸਥਾ ਸਿਆਸੀ ਤੌਰ ’ਤੇ ਬਹੁਤ ਪ੍ਰਭਾਵਸ਼ਾਲੀ ਹੈ ਅਤੇ ਸਿਹਤ ਖੇਤਰ ਵਿੱਚ ਸਭ ਤੋਂ ਵੱਧ ਚੋਣ ਚੰਦਾ ਦਿੰਦੀ ਹੈ। ਇਹ ਹਰ ਪੰਜ ਸਾਲਾਂ ਬਾਅਦ ਸਰਕਾਰ ਨਾਲ ਬੰਦ ਕਮਰਾ ਗੁਪਤ ਮੀਟਿੰਗਾਂ ਕਰ ਕੇ ਸਾਲਾਨਾ ਲਗਭਗ 4 ਬਿਲੀਅਨ ਡਾਲਰ ਦਾ ਟੈਕਸਪੇਅਰ ਫੰਡ ਆਪਣੇ ਹੱਕ ਵਿੱਚ ਸੁਰੱਖਿਅਤ ਕਰ ਲੈਂਦੀ ਹੈ। Grattan Institute ਦੇ ਹੈਲਥ ਡਾਇਰੈਕਟਰ Peter Breadon ਅਨੁਸਾਰ, ਇਸ ਪ੍ਰਕਿਰਿਆ ਵਿੱਚ ਕੋਈ ਪਾਰਦਰਸ਼ਤਾ ਨਹੀਂ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਰੀਜ਼ਾਂ ਕੋਲੋਂ 9 ਡਾਲਰ ਦੀ ‘dispensing fee’ ਅਤੇ 2.80 ਡਾਲਰ ਦਾ ‘allowable additional patient charge’ ਵਰਗੇ ਗੈਰ-ਵਾਜਿਬ ਖਰਚੇ ਵਸੂਲੇ ਜਾ ਰਹੇ ਹਨ। ਇਸ ਤੋਂ ਇਲਾਵਾ, ਫਾਰਮੇਸੀਆਂ ਦੇ location rules ਕਾਰਨ ਨਵੀਂਆਂ ਦੁਕਾਨਾਂ ਖੋਲ੍ਹਣ ’ਤੇ ਪਾਬੰਦੀਆਂ ਹਨ, ਜਿਸ ਨਾਲ ਮਾਰਕੀਟ ਵਿੱਚ ਮੁਕਾਬਲਾ ਖ਼ਤਮ ਹੋ ਰਿਹਾ ਹੈ।

ਦੂਜੇ ਪਾਸੇ, ਗਿਲਡ ਦੇ ਵਾਈਸ-ਪ੍ਰੈਜ਼ੀਡੈਂਟ Simon Blacker ਨੇ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਦੀ ਵਕਾਲਤ ਸਦਕਾ ਹੀ ਪਹਿਲੀ ਵਾਰ PBS ਕੋ-ਪੇਮੈਂਟ ਵਿੱਚ ਕਟੌਤੀ ਹੋਈ ਸੀ। ਹਾਲਾਂਕਿ, ਰਿਪੋਰਟ ਵਿੱਚ ਮੰਗ ਕੀਤੀ ਗਈ ਹੈ ਕਿ ਸਾਲ 2029 ਤੱਕ ਇਨ੍ਹਾਂ ਸਮਝੌਤਿਆਂ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾਵੇ। ਸਿਹਤ ਮੰਤਰੀ Mark Butler ਨੇ ਅਜੇ ਇਸ ਰਿਪੋਰਟ ਦੀਆਂ ਸਿਫ਼ਾਰਸ਼ਾਂ ’ਤੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਹੈ।

Share This Article
Leave a Comment

Leave a Reply

Your email address will not be published. Required fields are marked *