ਕੇਟ ਮਿਡਲਟਨ ਨੂੰ ਹੋਇਆ ਕੈਂਸਰ, ਕੀਮੋਥੈਰੇਪੀ ਜਾਰੀ

cbadmin
By
cbadmin
1 Min Read

ਮੈਲਬਰਨ: ਵੇਲਸ ਦੀ ਰਾਜਕੁਮਾਰੀ ਕੈਥਰੀਨ ਨੇ ਇੱਕ ਵੀਡੀਓ ਜਾਰੀ ਕਰ ਕੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੂੰ ਕੈਂਸਰ ਹੈ ਅਤੇ ਉਨ੍ਹਾਂ ਦੀ ਕੀਮੋਥੈਰੇਪੀ ਚਲ ਰਹੀ ਹੈ। ਰਾਜਕੁਮਾਰੀ ਦੀ ਸਿਹਤ ਬਾਰੇ ਮੀਡੀਆ ’ਚ ਕਈ ਹਫ਼ਤਿਆਂ ਤੋਂ ਲਗਾਏ ਜਾ ਰਹੇ ਕਿਆਸਿਆਂ ਤੋਂ ਬਾਅਦ ਜਾਰੀ ਇਸ ਵੀਡੀਓ ’ਚ ਉਨ੍ਹਾਂ ਨੇ ਕਿਹਾ ਕਿ ਜਨਵਰੀ ’ਚ ਪੇਟ ਦੀ ਸਰਜਰੀ ਤੋਂ ਬਾਅਦ ਉਨ੍ਹਾਂ ਨੂੰ ਕੈਂਸਰ ਹੋਣ ਬਾਰੇ ਪਤਾ ਲੱਗਾ ਸੀ।

ਕੇਟ ਨੇ ਅਣਜਾਣ ਕਿਸਮ ਦੇ ਕੈਂਸਰ ਲਈ ਇਲਾਜ ਦੌਰਾਨ ਲੋਕਾਂ ਤੋਂ ‘ਸਮਾਂ, ਜਗ੍ਹਾ ਅਤੇ ਪ੍ਰਾਈਵੇਸੀ’ ਦੀ ਮੰਗ ਕੀਤੀ। ਇਹ ਖ਼ਬਰ ਸ਼ਾਹੀ ਪਰਿਵਾਰ ਲਈ ਇਕ ਹੋਰ ਝਟਕਾ ਹੈ ਕਿਉਂਕਿ ਪਿਛਲੇ ਮਹੀਨੇ ਐਲਾਨ ਕੀਤਾ ਗਿਆ ਸੀ ਕਿ ਕਿੰਗ ਚਾਰਲਸ ਦਾ ਵੀ ਇਲਾਜ ਇਕ ਅਣਜਾਣ ਕਿਸਮ ਦੇ ਕੈਂਸਰ ਲਈ ਕੀਤਾ ਜਾ ਰਿਹਾ ਹੈ, ਜਿਸ ਦਾ ਪਤਾ ਉਸ ਸਮੇਂ ਲੱਗਾ ਸੀ ਜਦੋਂ ਉਨ੍ਹਾਂ ਦਾ ਪ੍ਰੋਸਟੇਟ ਦਾ ਆਪਰੇਸ਼ਨ ਹੋਇਆ ਸੀ।

ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕੈਥਰੀਨ ਦੀ ‘ਅਥਾਹ ਬਹਾਦਰੀ’ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ‘ਪੂਰੇ ਦੇਸ਼ ਦਾ ਪਿਆਰ ਅਤੇ ਸਮਰਥਨ ਪ੍ਰਾਪਤ’ ਹੈ। ਪੂਰੀ ਦੁਨੀਆਂ ਦੇ ਲੀਡਰਾਂ ਵੱਲੋਂ ਰਾਜਕੁਮਾਰੀ ਦੀ ਸਿਹਤਯਾਬੀ ਲਈ ਸੰਦੇਸ਼ ਜਾਰੀ ਕੀਤੇ ਗਏ ਹਨ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ, ‘‘ਮੇਰੀਆਂ ਅਤੇ ਆਸਟ੍ਰੇਲੀਅਨ ਲੋਕਾਂ ਦੀਆਂ ਦੁਆਵਾਂ ਵੇਲਸ ਦੀ ਰਾਜਕੁਮਾਰੀ ਅਤੇ ਉਨ੍ਹਾਂ ਦੇ ਪ੍ਰਵਾਰ ਦੇ ਨਾਲ ਹਨ।’’

Share This Article
Leave a Comment

Leave a Reply

Your email address will not be published. Required fields are marked *