ਆਸਟ੍ਰੇਲੀਆ ਦੇ ਨਵੇਂ ਵੀਜ਼ਾ ਰੂਲਜ਼ ਨੇ ਵਧਾਈ ਇੰਟਰਨੈਸ਼ਨਲ ਸਟੂਡੈਂਟਸ ਦੀ ਚਿੰਤਾ, ‘ਰਾਤਾਂ ਦੀ ਉੱਡੀ ਨੀਂਦ’

Sea7 Australia Team
2 Min Read

ਮੈੱਲਬਰਨ: ਆਸਟ੍ਰੇਲੀਆ ਦੀ Albanese ਸਰਕਾਰ ਵੱਲੋਂ ਇੰਟਰਨੈਸ਼ਨਲ ਸਟੂਡੈਂਟਸ ਵੀਜ਼ਾ ਰੂਲਜ਼ ’ਚ ਕੀਤੇ ਗਏ ਅਚਾਨਕ ਬਦਲਾਵਾਂ ਨੇ ਹਜ਼ਾਰਾਂ ਸਟੂਡੈਂਟਸ ਨੂੰ ਡੂੰਘੀ ਚਿੰਤਾ ’ਚ ਪਾ ਦਿੱਤਾ ਹੈ। ਦੇਸ਼ ’ਚ ਪ੍ਰਵਾਸ (net migration) ਨੂੰ 3,00,000 ਤੋਂ ਘਟਾ ਕੇ 2028 ਦੇ ਮੱਧ ਤੱਕ 2,25,000 ਕਰਨ ਦੇ ਉਦੇਸ਼ ਨਾਲ ਲਾਗੂ ਕੀਤੇ ਗਏ ਇਨ੍ਹਾਂ ਸਖ਼ਤ ਰੂਲਜ਼ ਕਾਰਨ ਸਟੂਡੈਂਟਸ ਆਪਣੇ ਭਵਿੱਖ ਨੂੰ ਲੈ ਕੇ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਹੇ ਹਨ।

ਨਵੇਂ ਰੂਲਜ਼ ਤਹਿਤ ‘ਵੀਜ਼ਾ ਹੌਪਿੰਗ’ (visa hopping) ਅਤੇ ਦੇਸ਼ ਦੇ ਅੰਦਰ ਰਹਿ ਕੇ ਕੋਰਸ ਬਦਲਣ ’ਤੇ ਸਖ਼ਤੀ ਕੀਤੀ ਗਈ ਹੈ। ਹੁਣ ਜ਼ਿਆਦਾਤਰ ਟੈਂਪਰੇਰੀ ਵੀਜ਼ਾ ਧਾਰਕਾਂ ਨੂੰ ਨਵਾਂ ਵੀਜ਼ਾ ਅਪਲਾਈ ਕਰਨ ਲਈ ਆਸਟ੍ਰੇਲੀਆ ਤੋਂ ਬਾਹਰ (offshore) ਜਾਣਾ ਪਵੇਗਾ। The Guardian ਦੀ ਇੱਕ ਰਿਪੋਰਟ ਅਨੁਸਾਰ ਬੰਗਲਾਦੇਸ਼ ਦੀ 27 ਸਾਲ ਦੀ ਮਾਸਟਰਜ਼ ਸਟੂਡੈਂਟ Fatima Bonna, ਜਿਸ ਨੇ ਪਹਿਲੇ ਸਮੈਸਟਰ ਤੋਂ ਬਾਅਦ ਆਪਣਾ ਕੋਰਸ ਅਤੇ ਸੰਸਥਾ (Ikon Institute) ਬਦਲੀ ਸੀ, ਦਾ ਕਹਿਣਾ ਹੈ ਕਿ ਉਸ ਦਾ ਵੀਜ਼ਾ ਕੋਰਸ ਖ਼ਤਮ ਹੋਣ ਤੋਂ ਚਾਰ ਮਹੀਨੇ ਪਹਿਲਾਂ ਹੀ ਸਮਾਪਤ ਹੋ ਰਿਹਾ ਹੈ ਅਤੇ ਉਸ ਦੀ ਰਾਤਾਂ ਦੀ ਨੀਂਦ ਉੱਡੀ ਹੋਈ ਹੈ। ਇਸੇ ਤਰ੍ਹਾਂ ਕੋਲੰਬੀਆ ਤੋਂ ਆਏ ਗ੍ਰੈਜੂਏਟ Daniel Martin ਵੀ ਵੀਜ਼ਾ ਅਸਥਿਰਤਾ ਕਾਰਨ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਬਦਲਣ ਲਈ ਮਜਬੂਰ ਹਨ।

ਇਸ ਤੋਂ ਇਲਾਵਾ, ਸਰਕਾਰ ਨੇ ਸਟੂਡੈਂਟ ਵੀਜ਼ਾ ਮਿਲਣ ਤੋਂ ਬਾਅਦ ਜੀਵਨ ਸਾਥੀ ਜਾਂ ਬੱਚਿਆਂ (dependents) ਨੂੰ ਬਾਅਦ ’ਚ ਵੀਜ਼ੇ ’ਚ ਸ਼ਾਮਲ ਕਰਨ ’ਤੇ ਵੀ ਰੋਕ ਲਗਾ ਦਿੱਤੀ ਹੈ। University of Sydney ਦੀ ਇੰਡੋਨੇਸ਼ੀਆਈ PhD ਸਟੂਡੈਂਟ Wina Satria ਇਸ ਫੈਸਲੇ ਕਾਰਨ ਆਪਣੇ ਪਤੀ ਨੂੰ ਆਸਟ੍ਰੇਲੀਆ ਨਹੀਂ ਬੁਲਾ ਪਾ ਰਹੀ। ਮੈੱਲਬਰਨ ਦੀ ਮਾਈਗ੍ਰੇਸ਼ਨ ਏਜੰਟ ਗੁਰਪ੍ਰੀਤ ਧਵਨ ਅਨੁਸਾਰ, ਸਟੂਡੈਂਟ ਨੂੰ ਵੀਜ਼ੇ ਲਈ ਦੇਸ਼ ਤੋਂ ਬਾਹਰ ਭੇਜਣਾ ਇੱਕ ਵੱਡਾ ਜੋਖਮ ਹੈ।

ਦੂਜੇ ਪਾਸੇ, ਅੰਤਰਰਾਸ਼ਟਰੀ ਸਿੱਖਿਆ ਦੇ ਸਹਾਇਕ ਮੰਤਰੀ Julian Hill ਅਤੇ Department of Home Affairs ਦਾ ਕਹਿਣਾ ਹੈ ਕਿ ਇਹ ਸੁਧਾਰ ਵੀਜ਼ਾ ਪ੍ਰਣਾਲੀ ਦੀ ਭਰੋਸੇਯੋਗਤਾ ਨੂੰ ਮਜ਼ਬੂਤ ਕਰਨਗੇ ਅਤੇ ਪਹਿਲਾਂ ਤੋਂ ਆਸਟ੍ਰੇਲੀਆ ’ਚ ਮੌਜੂਦ ਪਰਿਵਾਰਾਂ ਨੂੰ ਵੱਖ ਨਹੀਂ ਕੀਤਾ ਜਾਵੇਗਾ।

Share This Article
Leave a Comment

Leave a Reply

Your email address will not be published. Required fields are marked *