ਆਸਟ੍ਰੇਲੀਆ ’ਚ ਇਸ ਥਾਂ ਪਵੇਗੀ negative gearing ਦੀ ਸਭ ਤੋਂ ਵੱਡੀ ਮਾਰ, ATO ਦੇ ਅੰਕੜਿਆਂ ਨੇ ਵਧਾਈ ਰੈਂਟਰਸ ਦੀ ਚਿੰਤਾ

Sea7 Australia Team
2 Min Read

ਮੈੱਲਬਰਨ : ਆਸਟ੍ਰੇਲੀਆ ਸਰਕਾਰ ਵੱਲੋਂ negative gearing ਦੇ ਨਿਯਮਾਂ ’ਚ ਕੀਤੇ ਜਾ ਰਹੇ ਸੁਧਾਰਾਂ ਦਾ ਸਭ ਤੋਂ ਵੱਧ ਅਸਰ Western Sydney ਦੇ ਰੈਂਟਰ ’ਤੇ ਪੈ ਸਕਦਾ ਹੈ, ਜਿਨ੍ਹਾਂ ਨੂੰ  ਭਾਰੀ ਰੈਂਟ ਵਾਧੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। Australian Taxation Office (ATO) ਦੇ ਤਾਜ਼ਾ ਅੰਕੜਿਆਂ ਮੁਤਾਬਕ, ਮਈ ਬਜਟ ’ਚ ਐਲਾਨੇ ਗਏ ਇਨ੍ਹਾਂ ਸੁਧਾਰਾਂ ਨਾਲ ਬਾਹਰੀ ਸਿਡਨੀ ਦੇ ਇਲਾਕਿਆਂ ’ਚ ਪ੍ਰਾਪਰਟੀ ’ਚ ਨਿਵੇਸ਼ ਕਰਨਾ ਬਹੁਤ ਮੁਸ਼ਕਲ ਹੋ ਜਾਵੇਗਾ, ਜਿਸ ਦਾ ਸਿੱਧਾ ਅਸਰ ਆਮ ਕਿਰਾਏਦਾਰਾਂ ’ਤੇ ਪਵੇਗਾ।

ਵਿੱਤੀ ਸਾਲ 2023/24 ਦੇ ਡਾਟਾ ਅਨੁਸਾਰ, The Ponds ਅਤੇ Schofields ਵਰਗੇ ਖੇਤਰਾਂ ’ਚ ਨੈਗੇਟਿਵ ਗੀਅਰਿੰਗ ਵਾਲੇ ਲੈਂਡਲਾਰਡਸ ਦੀ ਗਿਣਤੀ ਸਭ ਤੋਂ ਵੱਧ ਰਹੀ ਹੈ। ਇੱਥੇ ਜ਼ਿਆਦਾਤਰ ਇਨਵੈਸਟਰ ਆਮ ਪਰਿਵਾਰ ਹਨ ਜਿਨ੍ਹਾਂ ਕੋਲ ਸਿਰਫ਼ ਇੱਕ ਹੀ ਪ੍ਰਾਪਰਟੀ ਹੈ ਅਤੇ ਉਹ ਸਾਲਾਨਾ 9,000 ਤੋਂ 10,000 ਡਾਲਰ ਤੱਕ ਦੇ ਨੁਕਸਾਨ ਦਾ ਦਾਅਵਾ ਕਰਦੇ ਹਨ। ਦੇਸ਼ ਭਰ ’ਚ ਲਗਭਗ 54 ਫ਼ੀਸਦੀ ਇਨਵੈਸਟਰ ਇਸ ਟੈਕਸ ਛੋਟ ’ਤੇ ਨਿਰਭਰ ਸਨ। ਇਸਦੇ ਉਲਟ, Double Bay ਵਰਗੇ ਅਮੀਰ ਈਸਟਰਨ ਇਲਾਕਿਆਂ ’ਚ ਅਜਿਹੇ ਦਾਅਵੇ ਸਭ ਤੋਂ ਘੱਟ ਸਨ।

Carlisle Homes ਦੀ Janine Armstrong ਨੇ ਚੇਤਾਵਨੀ ਦਿੱਤੀ ਹੈ ਕਿ ਇਨਵੈਸਟਰ ’ਤੇ ਵਧਦੇ ਦਬਾਅ ਕਾਰਨ ਨਵੇਂ ਮਕਾਨਾਂ ਦੀ ਸਪਲਾਈ ਠੱਪ ਹੋ ਸਕਦੀ ਹੈ। ਇਸੇ ਤਰ੍ਹਾਂ FoundIt ਦੇ ਖੋਜ ਮੁਖੀ Kent Lardner ਦਾ ਕਹਿਣਾ ਹੈ ਕਿ ਨੈਗੇਟਿਵ ਗੀਅਰਿੰਗ ਦਰਅਸਲ ਰੈਂਟਰਸ ਲਈ ਵੀ ਇੱਕ ਅਸਿੱਧੀ ਸਬਸਿਡੀ ਸੀ, ਇਸ ਦੇ ਖ਼ਤਮ ਹੋਣ ਨਾਲ ਨਿਵੇਸ਼ਕ ਮਾਰਕੀਟ ’ਚੋਂ ਬਾਹਰ ਹੋਣਗੇ ਅਤੇ ਘਰਾਂ ਦੀ ਘਾਟ ਕਾਰਨ ਰੈਂਟ ਅਸਮਾਨੀਂ ਚੜ੍ਹਨਗੇ।

Property Investment Professionals of Australia (PIPA) ਦੀ ਚੇਅਰਪਰਸਨ Cate Bakos ਅਤੇ Ray White Annandale ਦੀ ਏਜੰਟ Tina O’Connor ਨੇ ਪੁਸ਼ਟੀ ਕੀਤੀ ਹੈ ਕਿ ਵਧਦੇ ਵਿਆਜ ਰੇਟ ਅਤੇ ਨਵੇਂ ਨਿਯਮਾਂ ਕਾਰਨ ਨਿਵੇਸ਼ਕ ਬਾਜ਼ਾਰ ਤੋਂ ਪਿੱਛੇ ਹਟ ਰਹੇ ਹਨ, ਜਿਸ ਨਾਲ ਕਿਰਾਏ ਦੇ ਮਕਾਨਾਂ ਦਾ ਸੰਕਟ ਹੋਰ ਡੂੰਘਾ ਹੋਣ ਦਾ ਖ਼ਦਸ਼ਾ ਹੈ।

Share This Article
Leave a Comment

Leave a Reply

Your email address will not be published. Required fields are marked *