ਵਿਕਟੋਰੀਆ ’ਚ ਵਧਿਆ ਕਾਰ ਚੋਰੀਆਂ ਦਾ ਕਹਿਰ, ਇੰਸ਼ੋਰੈਂਸ ਕਲੇਮਾਂ ’ਚ ਦੇਸ਼ ਭਰ ਵਿੱਚੋਂ ਸਭ ਤੋਂ ਮੋਹਰੀ

Sea7 Australia Team
2 Min Read

ਮੈੱਲਬਰਨ : Insurance Council of Australia (ICA) ਵੱਲੋਂ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਮੁਤਾਬਕ ਵਿਕਟੋਰੀਆ ਚੋਰੀਆਂ ਅਤੇ ਲੁੱਟ-ਖੋਹ ਦੇ ਇੰਸ਼ੋਰੈਂਸ ਕਲੇਮਾਂ ਦੇ ਮਾਮਲੇ ’ਚ ਪੂਰੇ ਆਸਟ੍ਰੇਲੀਆ ’ਚ ਪਹਿਲੇ ਨੰਬਰ ’ਤੇ ਆ ਗਿਆ ਹੈ। ਵਿੱਤੀ ਸਾਲ 2025-26 ਦੌਰਾਨ ਵਿਕਟੋਰੀਆ ’ਚ ਚੋਰੀ ਨਾਲ ਸਬੰਧਤ ਕੁੱਲ 300 ਮਿਲੀਅਨ ਡਾਲਰ ਤੋਂ ਵੱਧ ਦੇ ਇੰਸ਼ੋਰੈਂਸ ਕਲੇਮ ਦਰਜ ਕੀਤੇ ਗਏ ਹਨ।

ਇਸ ਕੁੱਲ ਰਕਮ ’ਚੋਂ 240 ਮਿਲੀਅਨ ਡਾਲਰ ਦੇ ਦਾਅਵੇ ਸਿਰਫ਼ 12,300 ਕਾਰ ਚੋਰੀਆਂ ਅਤੇ ਭੰਨਤੋੜ ਦੀਆਂ ਘਟਨਾਵਾਂ ਨਾਲ ਜੁੜੇ ਹੋਏ ਹਨ, ਜੋ ਕਿ ਬਾਕੀ ਸਾਰੇ ਰਾਜਧਾਨੀ ਸ਼ਹਿਰਾਂ ਦੇ ਸਾਂਝੇ ਅੰਕੜਿਆਂ ਨਾਲੋਂ ਵੀ ਵੱਧ ਹੈ। ICA ਦੇ ਮੁੱਖ ਕਾਰਜਕਾਰੀ Andrew Hall ਨੇ ਖ਼ੁਲਾਸਾ ਕੀਤਾ ਕਿ ਸੂਬੇ ’ਚ ਔਸਤਨ ਹਰ 43 ਮਿੰਟਾਂ ਬਾਅਦ ਇੱਕ ਗੱਡੀ ਚੋਰੀ ਜਾਂ ਨਿਸ਼ਾਨਾ ਬਣਦੀ ਹੈ ਅਤੇ ਹਰ ਦੋ ਘੰਟਿਆਂ ਬਾਅਦ ਇੱਕ ਘਰ ’ਚ ਸੰਨ੍ਹ ਲੱਗਦੀ ਹੈ।

ਰਿਪੋਰਟ ’ਚ ਦੱਸਿਆ ਗਿਆ ਹੈ ਕਿ ਮੈੱਲਬਰਨ ਦੀਆਂ ਸੜਕਾਂ ਤੋਂ ਗੱਡੀਆਂ ਚੋਰੀ ਕਰ ਕੇ ਦੁਬਈ ਅਤੇ ਵਿਦੇਸ਼ੀ ਕਾਲਾਬਾਜ਼ਾਰੀ ’ਚ ਭੇਜਣ ਵਾਲੇ ਅੰਤਰਰਾਸ਼ਟਰੀ ਗਿਰੋਹ ਸਰਗਰਮ ਹਨ। ਵਿਕਟੋਰੀਆ ਪੁਲਿਸ ਦੇ ਅੰਕੜਿਆਂ ਮੁਤਾਬਕ ਮਾਰਚ 2026 ਤੱਕ ਦੇ 12 ਮਹੀਨਿਆਂ ’ਚ 31,851 ਗੱਡੀਆਂ ਚੋਰੀ ਹੋਈਆਂ, ਜੋ ਪਿਛਲੇ 25 ਸਾਲਾਂ ਦਾ ਰਿਕਾਰਡ ਹੈ।

ਵੱਧ ਰਹੇ ਅਪਰਾਧ ਅਤੇ ਮੁਰੰਮਤ ਦੇ ਮਹਿੰਗੇ ਖ਼ਰਚਿਆਂ ਕਾਰਨ ਆਮ ਲੋਕਾਂ ’ਤੇ ਇੰਸ਼ੋਰੈਂਸ ਪ੍ਰੀਮੀਅਮ ਦਾ ਬੋਝ ਵੀ ਲਗਾਤਾਰ ਵਧ ਰਿਹਾ ਹੈ। ਪ੍ਰੀਮੀਅਰ Ben Carroll ਨੇ ਇਸ ਵਧਦੇ ਅਪਰਾਧ ’ਤੇ ਚਿੰਤਾ ਪ੍ਰਗਟਾਉਂਦਿਆਂ ਇਸ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰੱਖਣ ਦਾ ਭਰੋਸਾ ਦਿੱਤਾ ਹੈ।

Share This Article
Leave a Comment

Leave a Reply

Your email address will not be published. Required fields are marked *