ਆਸਟ੍ਰੇਲੀਆ ’ਚ ਇਮੀਗ੍ਰੇਸ਼ਨ ਨੀਤੀ ’ਤੇ ਸਿਆਸੀ ਘਮਾਸਾਨ, Peter Malinauskas ਨੇ ਦਿੱਤੀ ਸਖ਼ਤ ਚੇਤਾਵਨੀ

Sea7 Australia Team
2 Min Read

ਮੈੱਲਬਰਨ : ਆਸਟ੍ਰੇਲੀਆ ’ਚ Net Overseas Migration (NOM) ਦੇ ਅੰਕੜਿਆਂ ਨੂੰ ਘਟਾਉਣ ਲਈ Labor ਸਰਕਾਰ ਅਤੇ Coalition ਵਿਚਾਲੇ ਗੰਭੀਰ ਸਿਆਸੀ ਗੱਲਬਾਤ ਸ਼ੁਰੂ ਹੋ ਚੁੱਕੀ ਹੈ। ਇਸ ਦੌਰਾਨ South Australia ਦੇ ਪ੍ਰੀਮੀਅਰ Peter Malinauskas ਨੇ ਦੋਹਾਂ ਮੁੱਖ ਪਾਰਟੀਆਂ ਨੂੰ ਖ਼ਬਰਦਾਰ ਕਰਦਿਆਂ ਕਿਹਾ ਕਿ ਇਮੀਗ੍ਰੇਸ਼ਨ ’ਚ ਅੰਨ੍ਹੇਵਾਹ ਕਟੌਤੀ ਕਰਨਾ One Nation ਦੇ ਦਬਾਅ ਹੇਠ ਇੱਕ ਖ਼ਤਰਨਾਕ ਸਿਆਸੀ ਪੈਂਤੜਾ ਸਾਬਤ ਹੋਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਸਕਿੱਲਡ ਮਾਈਗਰੈਂਟਸ ਦੀ ਆਮਦ ਰੋਕਣਾ ਦੇਸ਼ ਦੀ ਆਰਥਿਕਤਾ ਲਈ ਖ਼ੁਦਕੁਸ਼ੀ ਬਰਾਬਰ ਹੈ।

ਦੂਜੇ ਪਾਸੇ ਵਿਰੋਧੀ ਧਿਰ ਦੇ ਲੀਡਰ Angus Taylor ਨੇ PM Anthony Albanese ਨਾਲ ਮੁਲਾਕਾਤ ਕਰ ਕੇ ਮੰਗ ਰੱਖੀ ਹੈ ਕਿ ਸਾਲਾਨਾ ਮਾਈਗ੍ਰੇਸ਼ਨ ਨੂੰ 1,70,000 ਤੋਂ ਹੇਠਾਂ ਲਿਆਂਦਾ ਜਾਵੇ ਅਤੇ ਵੀਜ਼ਿਆਂ ਦੀ ਗਿਣਤੀ ਨੂੰ ਨਵੇਂ ਬਣਨ ਵਾਲੇ ਮਕਾਨਾਂ (housing completions) ਨਾਲ ਜੋੜਿਆ ਜਾਵੇ। ਹਾਲਾਂਕਿ ਸਰਕਾਰ ਦਾ ਟੀਚਾ ਇਸ ਨੂੰ 2,25,000 ਤੱਕ ਸੀਮਤ ਕਰਨ ਦਾ ਹੈ। Home Affairs Minister Tony Burke ਵੱਲੋਂ ਇਸ ਨਵੀਂ ਨੀਤੀ ਦਾ ਰਸਮੀ ਐਲਾਨ ਫਿਲਹਾਲ ਤਿਆਰੀਆਂ ਅਧੂਰੀਆਂ ਹੋਣ ਕਾਰਨ ਟਾਲ ਦਿੱਤਾ ਗਿਆ ਹੈ।

ਸਰਕਾਰ ਦੇ ਸੰਭਾਵਿਤ ਪ੍ਰਸਤਾਵਾਂ ’ਚ Family Visas ਦੇ ਨਿਯਮ ਸਖ਼ਤ ਕਰਨ, Backpackers ’ਤੇ ਹੱਦ ਲਗਾਉਣ ਅਤੇ Asylum Seekers ਦੇ ਕੰਮ ਦੇ ਅਧਿਕਾਰਾਂ ਨੂੰ ਸੀਮਤ ਕਰਨ ਦੀ ਯੋਜਨਾ ਸ਼ਾਮਲ ਹੈ। ਪਰ ਵਪਾਰਕ ਸੰਸਥਾ ACCI ਅਤੇ Nationals leader Matt Canavan ਨੇ Working Holiday ਵੀਜ਼ਿਆਂ ’ਤੇ ਕਟੌਤੀ ਦਾ ਸਖ਼ਤ ਵਿਰੋਧ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਇਸ ਨਾਲ ਖੇਤੀਬਾੜੀ, ਹੋਟਲ ਅਤੇ ਕੈਫੇ ਸੈਕਟਰ ’ਚ ਵਰਕਰਾਂ ਦਾ ਵੱਡਾ ਸੰਕਟ ਖੜ੍ਹਾ ਹੋ ਜਾਵੇਗਾ।

Share This Article
Leave a Comment

Leave a Reply

Your email address will not be published. Required fields are marked *