ਆਸਟ੍ਰੇਲੀਆ ’ਚ ਨਵੇਂ ਮਾਈਗਰੈਂਟਸ ’ਤੇ ਆਰਥਿਕ ਸੰਕਟ, 4 ਸਾਲਾਂ ਦੀ ਉਡੀਕ ਸ਼ਰਤ ਕਾਰਨ ਵਧੀ ਗਰੀਬੀ

Sea7 Australia Team
2 Min Read

ਮੈੱਲਬਰਨ : ਆਸਟ੍ਰੇਲੀਆ ’ਚ ਜ਼ਿਆਦਾਤਰ ਮਾਈਗਰੈਂਟਸ ਦੀ ਕਹਾਣੀ ਸਫ਼ਲਤਾ ਦੀ ਹਾਮੀ ਭਰਤੀ ਹੈ। ਪਰ ACOSS ਅਤੇ UNSW Sydney ਦੀ ਇੱਕ ਨਵੀਂ ਸਾਂਝੀ ਰਿਸਰਚ ਰਿਪੋਰਟ ਅਨੁਸਾਰ ਆਸਟ੍ਰੇਲੀਆ ’ਚ ਨਵੇਂ ਆਏ ਹਜ਼ਾਰਾਂ ਮਾਈਗਰੈਂਟਸ ਆਪਣੇ ਸ਼ੁਰੂਆਤੀ ਸਾਲਾਂ ਦੌਰਾਨ ਗੰਭੀਰ ਆਰਥਿਕ ਤੰਗੀ ਅਤੇ ਗਰੀਬੀ ਦਾ ਸਾਹਮਣਾ ਕਰ ਰਹੇ ਹਨ। ਰਿਪੋਰਟ ਮੁਤਾਬਕ ਸਰਕਾਰ ਦੀ ‘Newly Arrived Migrants Waiting Period’ ਨੀਤੀ ਇਸ ਸੰਕਟ ਦਾ ਮੁੱਖ ਕਾਰਨ ਹੈ, ਜਿਸ ਤਹਿਤ permanent residency ਮਿਲਣ ਤੋਂ ਬਾਅਦ ਵੀ ਚਾਰ ਸਾਲਾਂ ਤੱਕ ਜ਼ਿਆਦਾਤਰ income support ਸਹਾਇਤਾ ਬੰਦ ਰਹਿੰਦੀ ਹੈ।

ਅੰਕੜਿਆਂ ਮੁਤਾਬਕ humanitarian visa ’ਤੇ ਆਉਣ ਵਾਲੇ ਲਗਭਗ 60% ਲੋਕ ਪਹਿਲੇ ਸਾਲ ਗਰੀਬੀ ’ਚ ਜਿਊਣ ਲਈ ਮਜਬੂਰ ਹਨ ਅਤੇ ਦੋ-ਤਿਹਾਈ ਸ਼ਰਨਾਰਥੀ ਬੱਚੇ ਹਫ਼ਤੇ ਦੇ 500 ਡਾਲਰ ਤੋਂ ਵੀ ਘੱਟ ’ਤੇ ਨਿਰਭਰ ਹਨ। ਇਸੇ ਤਰ੍ਹਾਂ family visa ਵਾਲੇ 75,000 ਤੋਂ ਵੱਧ ਲੋਕ ਇਸ ਨੀਤੀ ਨਾਲ ਪ੍ਰਭਾਵਿਤ ਹਨ, ਜਿਨ੍ਹਾਂ ’ਚ 25 ਤੋਂ 44 ਸਾਲ ਦੀਆਂ 33% ਤੋਂ ਵੱਧ ਔਰਤਾਂ ਰੁਜ਼ਗਾਰ ਬਾਜ਼ਾਰ ਤੋਂ ਬਾਹਰ ਹਨ। ਦੂਜੇ ਪਾਸੇ, International students ’ਚ ਵੀ ਗਰੀਬੀ ਦਰ 13.7% ਅਤੇ ਗ਼ਰੀਬ ਰੇਖਾਂ ਦੇ ਬਹੁਤ ਨੇੜੇ ਵਾਲਿਆਂ ਦੀ ਦਰ 17.6% ਦਰਜ ਕੀਤੀ ਗਈ ਹੈ।

Dr. Yuvisthi Naidoo ਅਤੇ ACOSS ਦੀ CEO Dr. Cassandra Goldie ਨੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਸਾਲਾਂਬੱਧੀ ਟੈਕਸ ਭਰਨ ਦੇ ਬਾਵਜੂਦ ਮੁਸ਼ਕਲ ਵੇਲੇ ਮਾਈਗਰੈਂਟਸ ਨੂੰ ਸਹਾਰਾ ਨਹੀਂ ਮਿਲਦਾ। UNSW ਦੇ Vice-Chancellor Professor Attila Brungs ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ 4 ਸਾਲਾਂ ਦੇ waiting period ਨੂੰ ਤੁਰੰਤ ਘਟਾਇਆ ਜਾਵੇ ਤਾਂ ਜੋ ਨਵੇਂ ਪਰਿਵਾਰ ਸੁਰੱਖਿਅਤ ਢੰਗ ਨਾਲ ਵੱਸ ਸਕਣ।

Share This Article
Leave a Comment

Leave a Reply

Your email address will not be published. Required fields are marked *