ਸਿਡਨੀ: 2007 ’ਚ ਸਿਰਫ਼ 1800 ਡਾਲਰ ਲੈ ਕੇ ਆਸਟ੍ਰੇਲੀਆ ਪਹੁੰਚੇ ਲਖਵਿੰਦਰ ‘ਲੱਕੀ’ ਸਿੰਘ ਦੀ ਕਹਾਣੀ ਲੱਖਾਂ ਨੌਜਵਾਨਾਂ ਲਈ ਪ੍ਰੇਰਨਾਦਾਇਕ ਹੈ। 21 ਸਾਲ ਦੀ ਉਮਰ ਵਿੱਚ ਇੱਕ ਇੰਟਰਨੈਸ਼ਨਲ ਸਟੂਡੈਂਟ ਵਜੋਂ ਆਏ ਲਖਵਿੰਦਰ ਨੇ ਸ਼ੁਰੂਆਤ ’ਚ Business Administration ਦੀ ਪੜ੍ਹਾਈ ਕੀਤੀ, ਪਰ ਬਾਅਦ ’ਚ ਉਨ੍ਹਾਂ ਨੇ Woolworths ’ਚ ਇੱਕ Baker ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ।
realestate.com ਅਨੁਸਾਰ, ਬੇਕਰੀ ’ਚ ਕੰਮ ਕਰਨ ਦੇ ਨਾਲ-ਨਾਲ ਉਹ ਪ੍ਰਾਪਰਟੀ ਇਨਵੈਸਟਮੈਂਟ ਬਾਰੇ Podcasts ਸੁਣਦੇ ਅਤੇ ਕਿਤਾਬਾਂ ਪੜ੍ਹਦੇ ਰਹੇ। ਸਖ਼ਤ ਮਿਹਨਤ ਅਤੇ ਬਚਤ ਨਾਲ, 2015 ਵਿੱਚ ਉਨ੍ਹਾਂ ਨੇ ਸਿਡਨੀ ਦੇ Camden ਇਲਾਕੇ ਵਿੱਚ 490,000 ਡਾਲਰ ਵਿੱਚ ਆਪਣੀ ਪਹਿਲੀ ਪ੍ਰਾਪਰਟੀ ਖਰੀਦੀ। ਦੂਜੀ ਪ੍ਰਾਪਰਟੀ ਲਈ ਪੈਸੇ ਜੋੜਨ ਵਾਸਤੇ ਉਨ੍ਹਾਂ ਨੇ Childcare Centre ਵਿੱਚ ਡਰਾਈਵਰ ਵਜੋਂ ਇੱਕ ਹੋਰ ਫੁੱਲ-ਟਾਈਮ ਜੌਬ ਵੀ ਕੀਤੀ।
ਅੱਜ ਇਸ ਸਖ਼ਤ ਮਿਹਨਤ ਬਦੌਲਤ 10 ਸਾਲਾਂ ਤੋਂ ਵੀ ਘੱਟ ਸਮੇਂ ਵਿੱਚ, ਲਖਵਿੰਦਰ ਸਿੰਘ ਕੋਲ 14 ਪ੍ਰਾਪਰਟੀਜ਼ ਅਤੇ 4 ਗਰੈਨੀ ਫ਼ਲੈਟਸ ਦਾ ਵੱਡਾ ਪੋਰਟਫੋਲੀਓ ਹੈ, ਜਿਸ ਦੀ ਕੁੱਲ ਕੀਮਤ 11 ਮਿਲੀਅਨ ਡਾਲਰ ਦੇ ਲਗਭਗ ਹੈ। ਉਨ੍ਹਾਂ ਦੀਆਂ ਇਨ੍ਹਾਂ ਪ੍ਰਾਪਰਟੀਜ਼ ਤੋਂ ਹਰ ਸਾਲ 450,000 ਡਾਲਰ ਤੋਂ ਵੱਧ Gross Rental Income ਆਉਂਦੀ ਹੈ।
ਹੁਣ ਲਖਵਿੰਦਰ ਸਿੰਘ ਆਪਣੇ ਪਰਿਵਾਰ ਨਾਲ ਆਪਣੇ ਪਹਿਲੇ ਘਰ ਵਿੱਚ ਰਹਿ ਰਹੇ ਹਨ ਅਤੇ Value Buyers Agency ਦੇ Director ਵਜੋਂ ਹੋਰਨਾਂ ਲੋਕਾਂ ਨੂੰ ਵੀ Real Estate ਇਨਵੈਸਟਮੈਂਟ ਵਿੱਚ ਮਦਦ ਕਰ ਰਹੇ ਹਨ।
