ਮੈਲਬਰਨ : ਆਸਟ੍ਰੇਲੀਆ ਰਹਿੰਦੀ ਇੰਡੀਅਨ ਕਮਿਊਨਿਟੀ ਲਈ ਇੱਕ ਵੱਡੀ ਰਾਹਤ ਦੀ ਖ਼ਬਰ ਹੈ। High Commission of India ਨੇ ਪੁਸ਼ਟੀ ਕੀਤੀ ਹੈ ਕਿ 23 ਜੁਲਾਈ ਤੋਂ VFS Global ਰਾਹੀਂ Indian Visa, Passport renewal, OCI Card ਅਤੇ ਕੌਂਸਲਰ ਸੇਵਾਵਾਂ ਦੁਬਾਰਾ ਸ਼ੁਰੂ ਹੋਣ ਜਾ ਰਹੀਆਂ ਹਨ। 1 ਜੁਲਾਈ ਤੋਂ ਇਨ੍ਹਾਂ ਸੇਵਾਵਾਂ ‘ਤੇ ਲੱਗੀ ਰੋਕ ਕਾਰਨ ਹਜ਼ਾਰਾਂ ਆਮ ਨਾਗਰਿਕਾਂ ਅਤੇ ਯਾਤਰੀਆਂ ਨੂੰ ਖਾਸਾ ਖੱਜਲ-ਖੁਆਰ ਹੋਣਾ ਪਿਆ ਸੀ।
ਇਹ ਫੈਸਲਾ Supreme Court of India ਵੱਲੋਂ ਦਿੱਤੇ ਗਏ ਹੁਕਮਾਂ ਤੋਂ ਬਾਅਦ ਲਿਆ ਗਿਆ ਹੈ, ਜਿਸ ਵਿੱਚ Ministry of External Affairs ਦੇ ਪੁਰਾਣੇ ਟੈਂਡਰ ਵਿਵਾਦ ਦੌਰਾਨ ਸੇਵਾਵਾਂ ਨੂੰ ਨਿਰੰਤਰ ਜਾਰੀ ਰੱਖਣ ਦਾ ਹੁਕਮ ਦਿੱਤਾ ਗਿਆ ਸੀ। ਹੁਣ ਇਹ ਸੇਵਾਵਾਂ Adelaide, Brisbane, Canberra, Melbourne, Perth ਅਤੇ Sydney ਸਮੇਤ 6 ਵੱਡੇ ਸ਼ਹਿਰਾਂ ਵਿੱਚ ਨਵੇਂ ਅਤੇ ਅਪਗ੍ਰੇਡ ਕੀਤੇ Indian Consular Application Centres (ICAC) ਵਿਖੇ ਮੁਹੱਈਆ ਕਰਵਾਈਆਂ ਜਾਣਗੀਆਂ।
| City | Address |
|---|---|
| Adelaide | Suite 8.01, Level 8, 111 Gawler Place, Adelaide SA 5000 |
| Brisbane | Suite 0201, Level 2, 127 Creek Street, Brisbane City QLD 4000 |
| Canberra | Level 6, 40 Marcus Clarke Street, Canberra ACT 2601 |
| Melbourne | Ground Floor, 324 St Kilda Road, Melbourne VIC 3004 |
| Perth | Ground Floor, 23 Barrack Street, Perth WA 6000 |
| Sydney | Level 9, 22-24 Market Street, Sydney NSW 2000 |
VFS Global ਅਨੁਸਾਰ, ਇਹ ਇੱਕ ਅੰਤਰਿਮ ਵਿਵਸਥਾ (interim arrangement) ਹੈ ਜੋ ਨਵੇਂ ਟੈਂਡਰ ਦੀ ਪ੍ਰਕਿਰਿਆ ਪੂਰੀ ਹੋਣ ਤੱਕ (ਲਗਭਗ 3 ਮਹੀਨੇ) ਚੱਲੇਗੀ। ਸੇਵਾਵਾਂ ਦਾ ਲਾਭ ਲੈਣ ਲਈ ਬਿਨੈਕਾਰਾਂ ਨੂੰ VFS Global ਦੀ ਅਧਿਕਾਰਤ ਵੈੱਬਸਾਈਟ ਰਾਹੀਂ ਪਹਿਲਾਂ online appointment ਬੁੱਕ ਕਰਨ ਦੀ ਸਲਾਹ ਦਿੱਤੀ ਗਈ ਹੈ।
