ਸਿਡਨੀ ’ਚ ਲਗਜ਼ਰੀ ਘੜੀਆਂ ਰਾਹੀਂ 5 ਮਿਲੀਅਨ ਡਾਲਰ ਦਾ GST ਫ਼ਰੌਡ, ਇੰਟਰਨੈਸ਼ਨਲ ਸਟੂਡੈਂਟ ਗ੍ਰਿਫ਼ਤਾਰ

Sea7 Australia Team
2 Min Read

ਸਿਡਨੀ : ਆਸਟ੍ਰੇਲੀਅਨ ਫ਼ੈਡਰਲ ਪੁਲਿਸ (AFP) ਅਤੇ ਆਸਟ੍ਰੇਲੀਅਨ ਬਾਰਡਰ ਫ਼ੋਰਸ (ABF) ਨੇ ਇੱਕ 28 ਸਾਲ ਦੇ ਇੰਟਰਨੈਸ਼ਨਲ ਸਟੂਡੈਂਟ ਨੂੰ Tourist Refund Scheme (TRS) ’ਚ 5 ਮਿਲੀਅਨ ਡਾਲਰ ਤੋਂ ਵੱਧ ਦਾ ਧੋਖਾਧੜੀ ਵਾਲਾ ਦਾਅਵਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਮੁਤਾਬਕ, ਮੁਲਜ਼ਮ ਨੇ ਸਿਡਨੀ ਏਅਰਪੋਰਟ ’ਤੇ ਮਹਿੰਗੀਆਂ ਅਤੇ ਫ਼ਰਜ਼ੀ ਲਗਜ਼ਰੀ ਘੜੀਆਂ ’ਤੇ ਝੂਠੇ ਦਸਤਾਵੇਜ਼ ਲਗਾ ਕੇ ਰਿਫੰਡ ਹਾਸਲ ਕੀਤਾ। ਜਾਂਚ ’ਚ ਸਾਹਮਣੇ ਆਇਆ ਕਿ ਉਸ ਨੇ ਨਵੰਬਰ 2025 ਤੋਂ ਫ਼ਰਵਰੀ 2026 ਦਰਮਿਆਨ ਚੀਨ ਦੇ Chengdu Tianfu Airport ਦੀਆਂ 20 ਤੋਂ ਵੱਧ ਯਾਤਰਾਵਾਂ ਕੀਤੀਆਂ ਅਤੇ ਹਰ ਵਾਰ 24 ਘੰਟਿਆਂ ਤੋਂ ਘੱਟ ਸਮਾਂ ਰੁਕਿਆ। ਇਸ ਤੋਂ ਇਲਾਵਾ, ਉਸ ਨੇ ਸਿਡਨੀ CBD ਦੇ ATM ਰਾਹੀਂ ਆਸਟ੍ਰੇਲੀਅਨ ਬੈਂਕ ਖਾਤਿਆਂ ’ਚ 1.1 ਮਿਲੀਅਨ ਡਾਲਰ ਕੈਸ਼ ਜਮ੍ਹਾਂ ਕਰਵਾਇਆ।

ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ’ਚ, ਵਿਦੇਸ਼ੀ ਯਾਤਰੀ 300 ਡਾਲਰ ਤੋਂ ਵੱਧ ਦੀ ਕੀਮਤ ਦੇ ਖਰੀਦੇ ਗਏ ਸਾਮਾਨ ’ਤੇ GST ਰਿਫੰਡ ਦਾ ਦਾਅਵਾ ਕਰ ਸਕਦੇ ਹਨ, ਸ਼ਰਤ ਇਹ ਹੈ ਕਿ ਉਹ ਸਾਮਾਨ ਵਾਪਸ ਆਸਟ੍ਰੇਲੀਆ ’ਚ ਨਾ ਲਿਆਂਦਾ ਜਾਵੇ।

20 May 2026 ਨੂੰ ਛਾਪੇਮਾਰੀ ਦੌਰਾਨ ਪੁਲਿਸ ਨੇ 270,000 ਡਾਲਰ ਕੈਸ਼, Richard Mille, Patek Philippe, ਅਤੇ Van Cleef ਵਰਗੀਆਂ ਲਗਜ਼ਰੀ ਘੜੀਆਂ ਬਰਾਮਦ ਕੀਤੀਆਂ। ਮੁਲਜ਼ਮ ਨੂੰ Downing Centre Local Court ’ਚ ਪੇਸ਼ ਕੀਤਾ ਗਿਆ ਹੈ, ਜਿੱਥੇ ਦੋਸ਼ ਸਾਬਤ ਹੋਣ ’ਤੇ ਉਸ ਨੂੰ 10 ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ।

Share This Article
Leave a Comment

Leave a Reply

Your email address will not be published. Required fields are marked *