ਆਸਟ੍ਰੇਲੀਆ ਵਿੱਚ ਵਿਆਜ ਰੇਟ ’ਚ ਕਟੌਤੀ ਹੁਣ 2027 ਤੱਕ ਟਲਣ ਦੀ ਸੰਭਾਵਨਾ

Sea7 Australia Team
1 Min Read

ਮੈਲਬਰਨ : ਆਸਟ੍ਰੇਲੀਆ ਦੇ ਚੋਟੀ ਦੇ ਅਰਥਸ਼ਾਸਤਰੀਆਂ ਅਨੁਸਾਰ, ਦੇਸ਼ ਦੇ ਕਰਜ਼ਦਾਰਾਂ ਨੂੰ ਵਿਆਜ ਰੇਟ (cash rate) ਵਿੱਚ ਕਟੌਤੀ ਲਈ 2027 ਤੱਕ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ। The Australian Financial Review ਦੇ ਇੱਕ ਤਾਜ਼ਾ ਸਰਵੇਖਣ ਵਿੱਚ ਸ਼ਾਮਲ 32 ਅਰਥਸ਼ਾਸਤਰੀਆਂ ’ਚੋਂ ਅੱਧੇ ਤੋਂ ਵੱਧ ਦਾ ਮੰਨਣਾ ਹੈ ਕਿ cash rate ਆਪਣੇ ਉੱਚੇ ਪੱਧਰ 4.35% ’ਤੇ ਪਹੁੰਚ ਚੁੱਕਾ ਹੈ, ਪਰ ਜਲਦੀ ਹੀ ਇਸ ਵਿੱਚ ਕੋਈ ਰਾਹਤ ਮਿਲਣ ਦੀ ਉਮੀਦ ਨਹੀਂ ਹੈ।

Reserve Bank of Australia (RBA) ਦੇ ਗਵਰਨਰ Michele Bullock ਨੇ ਇਸ ਸਾਲ ਵਿਆਜ ਰੇਟ ’ਚ ਹੋਰ ਵਾਧਾ ਕਰਨ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਖਾਰਜ ਨਹੀਂ ਕੀਤਾ ਹੈ। HSBC ਦੇ ਮੁੱਖ ਅਰਥਸ਼ਾਸਤਰੀ Paul Bloxham ਮੁਤਾਬਕ, ਮਹਿੰਗਾਈ ਨੂੰ ਮੁੜ ਟਾਰਗੇਟ ’ਤੇ ਲਿਆਉਣ ਲਈ RBA ਨੂੰ 2027 ਦੇ ਅੱਧ ਤੱਕ ਦਾ ਸਮਾਂ ਲੱਗ ਸਕਦਾ ਹੈ।

ਦੂਜੇ ਪਾਸੇ, ANZ, NAB ਅਤੇ Commonwealth Bank ਦੇ ਮਾਹਰਾਂ ਦਾ ਕਹਿਣਾ ਹੈ ਕਿ ਰੇਟ ਸਥਿਰ ਰਹਿਣਗੇ, ਜਦਕਿ AMP ਅਤੇ Westpac ਨੇ ਇਸ ਸਾਲ ਦੇ ਅੰਤ ਤੱਕ ਦੋ ਹੋਰ ਵਾਧੇ ਹੋਣ ਦੀ ਭਵਿੱਖਬਾਣੀ ਕੀਤੀ ਹੈ, ਜਿਸ ਨਾਲ ਇਹ 4.85% ਤੱਕ ਜਾ ਸਕਦੇ ਹਨ। ਇਸ ਵਧਦੀ ਵਿਆਜ ਰੇਟ ਕਾਰਨ ਆਸਟ੍ਰੇਲੀਆ ਵਿੱਚ 1.5 ਮਿਲੀਅਨ ਤੋਂ ਵੱਧ ਪਰਿਵਾਰ mortgage stress ਦਾ ਸਾਹਮਣਾ ਕਰ ਰਹੇ ਹਨ।

TAGGED:
Share This Article
Leave a Comment

Leave a Reply

Your email address will not be published. Required fields are marked *