ਆਸਟ੍ਰੇਲੀਆ ਵੱਲੋਂ 2027 ਲਈ ਇੰਟਰਨੈਸ਼ਨਲ ਸਟੂਡੈਂਟਸ ਦੀ ਲਿਮਿਟ 295,000 ‘ਤੇ ਬਰਕਰਾਰ

Sea7 Australia Team
1 Min Read

ਮੈਲਬਰਨ : ਆਸਟ੍ਰੇਲੀਆ ਦੀ ਸਰਕਾਰ ਨੇ ਸਾਲ 2027 ਲਈ ਆਪਣੀ National Planning Level (NPL) ਯਾਨੀਕਿ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਨੂੰ ਬਿਨਾਂ ਕਿਸੇ ਬਦਲਾਅ ਦੇ 295,000 ’ਤੇ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ। ਸਿੱਖਿਆ ਮੰਤਰੀ Jason Clare, ਸਕਿੱਲਜ਼ ਮੰਤਰੀ Andrew Giles ਅਤੇ ਅਸਿਸਟੈਂਟ ਮੰਤਰੀ Julian Hill ਨੇ ਇਸ ਫੈਸਲੇ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਨਾਲ ਇੰਟਰਨੈਸ਼ਨਲ ਐਜੂਕੇਸ਼ਨ ਦੇ ਖੇਤਰ ਵਿੱਚ ਸਥਿਰਤਾ ਆਵੇਗੀ।

ਸਰਕਾਰੀ ਅੰਕੜਿਆਂ ਮੁਤਾਬਕ, ਇਸ ਸਾਲ ਨਵੇਂ ਸਟੂਡੈਂਟਸ ਦੀ ਗਿਣਤੀ 2025 ਦੇ ਮੁਕਾਬਲੇ 8% ਅਤੇ 2019 ਦੇ ਮੁਕਾਬਲੇ 13% ਘੱਟ ਰਹੀ ਹੈ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ 2027 ਵਿੱਚ ਕਿਸੇ ਵੀ ਸਰਗਰਮ ਐਜੂਕੇਸ਼ਨ ਪ੍ਰੋਵਾਈਡਰ ਦਾ ਕੋਟਾ 2026 ਨਾਲੋਂ ਘੱਟ ਨਹੀਂ ਕੀਤਾ ਜਾਵੇਗਾ।

ਇਸ ਦੇ ਨਾਲ ਹੀ, TAFE students, Pacific nations, Timor-Leste ਦੇ ਵਿਦਿਆਰਥੀਆਂ ਅਤੇ ਸਰਕਾਰੀ ਸਕਾਲਰਸ਼ਿਪ ਧਾਰਕਾਂ ਨੂੰ ਇਸ ਲਿਮਿਟ ਤੋਂ ਛੋਟ ਮਿਲਦੀ ਰਹੇਗੀ ਅਤੇ ਉਨ੍ਹਾਂ ਦੇ ਵੀਜ਼ਾ ਪ੍ਰੋਸੈਸਿੰਗ ਨੂੰ ਪਹਿਲ ਦਿੱਤੀ ਜਾਵੇਗੀ।

ਇਹ ਐਲਾਨ ਹਾਲ ਹੀ ਵਿੱਚ ਹੋਏ Student Visa (subclass 500) ਦੀ ਫੀਸ ਵਿੱਚ 25% ਦੇ ਵਾਧੇ ਤੋਂ ਬਾਅਦ ਆਇਆ ਹੈ, ਜਿਸ ਨਾਲ ਹੁਣ ਵੀਜ਼ਾ ਫੀਸ 2,500 ਡਾਲਰ ਹੋ ਗਈ ਹੈ। ਸਾਲ 2027 ਤੋਂ, Australian Tertiary Education Commission (ATEC) ਉੱਚ ਸਿੱਖਿਆ ਸੰਸਥਾਵਾਂ ਲਈ ਸਟੂਡੈਂਟਸ ਦੀ ਵੰਡ ਦੀ ਨਿਗਰਾਨੀ ਕਰੇਗਾ।

Share This Article
Leave a Comment

Leave a Reply

Your email address will not be published. Required fields are marked *