ਮੈਲਬਰਨ : ਆਸਟ੍ਰੇਲੀਆ ’ਚ 1 ਜੁਲਾਈ ਤੋਂ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਵੱਖ-ਵੱਖ ਸਟੇਟਾਂ ’ਚ ਸੜਕੀ ਨਿਯਮਾਂ ਅਤੇ ਜੁਰਮਾਨਿਆਂ ਵਿੱਚ ਵੱਡੇ ਬਦਲਾਅ ਕੀਤੇ ਗਏ ਹਨ, ਜਿਨ੍ਹਾਂ ਬਾਰੇ ਵੇਰਵੇ ਹੇਠਾਂ ਲਿਖਿਆ ਗਿਆ ਹੈ :
- New South Wales (NSW): ਇੱਥੇ ਮੋਟਰਸਾਈਕਲ ਸਵਾਰਾਂ ਦੀ ਸੁਰੱਖਿਆ ਨੂੰ ਲੈ ਕੇ ਸਖ਼ਤੀ ਕੀਤੀ ਗਈ ਹੈ। ਹੁਣ Learner, P1 ਅਤੇ P2 ਬਾਈਕ ਰਾਈਡਰਾਂ ਲਈ ਮਨਜ਼ੂਰਸ਼ੁਦਾ gloves ਪਾਉਣਾ ਲਾਜ਼ਮੀ ਹੋਵੇਗਾ, ਜਦਕਿ Learners ਲਈ high-vis vest ਪਾਉਣਾ ਵੀ ਜ਼ਰੂਰੀ ਹੈ। ਹਾਲਾਂਕਿ, ਰਾਹਤ ਵਜੋਂ 6 ਜੁਲਾਈ ਤੋਂ weekly toll cap 60 ਡਾਲਰ ਤੋਂ ਘਟਾ ਕੇ 50 ਡਾਲਰ ਕੀਤੀ ਜਾ ਰਹੀ ਹੈ।
- Queensland: ਇਸ ਸਟੇਟ ਵਿੱਚ e-bikes ਅਤੇ e-scooters ਲਈ ਨਵੇਂ ਕਾਨੂੰਨ ਲਾਗੂ ਕੀਤੇ ਗਏ ਹਨ। ਪੁਲਿਸ ਨੂੰ ਗੈਰ-ਕਾਨੂੰਨੀ e-vehicles ਨੂੰ ਜ਼ਬਤ ਕਰਨ ਅਤੇ ਰਾਈਡਰਾਂ ਦੇ random breath tests ਕਰਨ ਦੇ ਅਧਿਕਾਰ ਦਿੱਤੇ ਗਏ ਹਨ, ਜਿਸ ਵਿੱਚ 0.05 blood alcohol limit ਤੈਅ ਕੀਤੀ ਗਈ ਹੈ।
- Victoria, South Australia (SA), ACT ਅਤੇ Tasmania: Victoria ਵਿੱਚ ਸਮੇਂ ਸਿਰ ਜੁਰਮਾਨਾ ਨਾ ਭਰਨ ’ਤੇ ਲੇਟ ਪੈਨਲਟੀ ਫੀਸ ਵਧਾ ਦਿੱਤੀ ਗਈ ਹੈ। South Australia ’ਚ speeding (ਤੇਜ਼ ਰਫ਼ਤਾਰ) ਅਤੇ drink driving ਦੇ ਜੁਰਮਾਨਿਆਂ ’ਚ ਭਾਰੀ ਵਾਧਾ ਕੀਤਾ ਗਿਆ ਹੈ। ACT ਅਤੇ Tasmania ਵਿੱਚ ਵੀ ਮਹਿੰਗਾਈ (inflation) ਦਰ ਦੇ ਹਿਸਾਬ ਨਾਲ ਟ੍ਰੈਫਿਕ ਜੁਰਮਾਨੇ ਵਧਾ ਦਿੱਤੇ ਗਏ ਹਨ।
- Western Australia (WA): ਇੱਥੇ L-plate ਅਤੇ P-plate ਡਰਾਈਵਰਾਂ ਲਈ ਨਿਯਮ ਸਖ਼ਤ ਕਰਨ ਦੀ ਤਿਆਰੀ ਹੈ, ਜਿਸ ਤਹਿਤ minimum learner period ਨੂੰ 6 ਤੋਂ ਵਧਾ ਕੇ 12 ਮਹੀਨੇ ਅਤੇ supervised driving ਦੇ ਘੰਟੇ 50 ਤੋਂ ਵਧਾ ਕੇ 80 ਕਰਨ ਦਾ ਪ੍ਰਸਤਾਵ ਹੈ।
