ਆਸਟ੍ਰੇਲੀਆ ਵਿੱਚ ਵਧਦੀ ਬੇਘਰੀ, ਬਿਕਰਮ ਲਾਮਾ ਦੀ ਮੌਤ ਨੇ ਉਜਾਗਰ ਕੀਤਾ ਕੌੜਾ ਸੱਚ

Sea7 Australia Team
2 Min Read

ਮੈਲਬਰਨ : ਸਿਡਨੀ ਦੇ St James Station ਬਾਹਰ ਬਿਕਰਮ ਲਾਮਾ, ਜੋ ਨੇਪਾਲ ਤੋਂ ਆਇਆ ਇੱਕ international student ਸੀ, ਘਰ ਨਾ ਹੋਣ ਕਾਰਨ ਆਪਣੀ ਜ਼ਿੰਦਗੀ ਗੁਆ ਬੈਠਾ। ਉਸ ਦੀ ਮੌਤ ਨੇ ਆਸਟ੍ਰੇਲੀਆ ਵਿੱਚ non-residents ਦੀ ਵਧਦੀ ਬੇਘਰੀ ਉੱਤੇ ਰੌਸ਼ਨੀ ਪਾਈ ਹੈ।

ਕੁੱਝ ਇਸੇ ਤਰ੍ਹਾਂ ਦੀ ਕਹਾਣੀ ਸ੍ਰੀ ਦੀ ਹੈ ਜੋ ਇੱਕ ਨੇਪਾਲੀ ਔਰਤ ਹੈ। ABC ਦੀ ਰਿਪੋਰਟ ਮੁਤਾਬਕ ਵਿਆਹ ਤੋਂ ਬਾਅਦ ਉਸ ਨੂੰ ਆਸਟ੍ਰੇਲੀਆ ਲਿਆਂਦਾ ਗਿਆ ਸੀ, ਪਰ ਘਰੇਲੂ ਹਿੰਸਾ ਅਤੇ ਵੀਜ਼ਾ ਰੱਦ ਹੋਣ ਕਾਰਨ ਉਹ ਬੇਘਰ ਹੋ ਗਈ। ਹੁਣ ਉਹ Women’s & Girls’ Emergency Centre ਵਿੱਚ short-term accommodation ’ਚ ਰਹਿ ਰਹੀ ਹੈ। CEO Nicole Yade ਨੇ ਦੱਸਿਆ ਕਿ refuge ਵਿੱਚ ਰਹਿਣ ਵਾਲੀਆਂ 200 ਔਰਤਾਂ ਵਿੱਚੋਂ 50% non-residents ਹਨ।

Matthew Talbot Hostel ਦੇ James Newell ਨੇ ਕਿਹਾ ਕਿ international students ਲਈ tuition fees ਅਤੇ ਮਹਿੰਗਾਈ ਬੇਘਰੀ ਦੇ ਵੱਡੇ ਕਾਰਨ ਹਨ। ਦਰਅਸਲ Non-residents Centrelink ਜਾਂ Medicare ਲਈ ਯੋਗ ਨਹੀਂ ਹੁੰਦੇ, ਜਿਸ ਕਾਰਨ ਉਨ੍ਹਾਂ ਨੂੰ ਰਿਹਾਇਸ਼ ਅਤੇ ਮਦਦ ਮਿਲਣਾ ਮੁਸ਼ਕਲ ਹੋ ਜਾਂਦਾ ਹੈ।

ਬੰਗਲਾਦੇਸ਼ ਤੋਂ ਆਇਆ ਮੁਹੰਮਦ ਵੀ ਬੇਘਰੀ ਦਾ ਸ਼ਿਕਾਰ ਹੈ। ਉਹ ਕਹਿੰਦਾ ਹੈ ਕਿ ਬਿਕਰਮ ਦੀ ਕਹਾਣੀ ਉਸਦੀ ਵੀ ਹੋ ਸਕਦੀ ਸੀ। ਮਾਹਰ ਚੇਤਾਵਨੀ ਦੇ ਰਹੇ ਹਨ ਕਿ ਜੇ non-residents ਨੂੰ income support ਨਾ ਦਿੱਤਾ ਗਿਆ ਤਾਂ ‘ਹੋਰ ਬਿਕਰਮ’ ਸੜਕਾਂ ’ਤੇ ਮਰਦੇ ਰਹਿਣਗੇ। ਸ੍ਰੀ ਨੇ ਕਿਹਾ, ‘‘ਲੋਕ ਸਾਨੂੰ ਦੇਖਦੇ ਵੀ ਨਹੀਂ, immigration status ਕਰਕੇ ਅਸੀਂ ਸਮਾਜ ਲਈ taboo ਬਣ ਜਾਂਦੇ ਹਾਂ।’’

Share This Article
Leave a Comment

Leave a Reply

Your email address will not be published. Required fields are marked *