ਆਸਟ੍ਰੇਲੀਆ ’ਚ ਇੰਡੀਅਨ ਨਾਗਰਿਕ ਨੂੰ 30 ਸਾਲ ਦੀ ਜੇਲ੍ਹ, 100 ਤੋਂ ਵੱਧ ਬੱਚਿਆਂ ਦਾ ਕੀਤਾ ਸੋਸ਼ਲ ਮੀਡੀਆ ’ਤੇ ਸ਼ੋਸ਼ਣ

Sea7 Australia Team
2 Min Read

ਮੈਲਬਰਨ : ਆਸਟ੍ਰੇਲੀਆ ਦੇ ਤਸਮਾਨੀਆ ਸਟੇਟ ’ਚ ਇੱਕ ਬੇਹੱਦ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਉੱਥੇ ਰਹਿ ਰਹੇ 34 ਸਾਲ ਦੇ ਇੰਡੀਅਨ ਨਾਗਰਿਕ ਕਰਨ ਕੁਮਾਰ ਨੂੰ 100 ਤੋਂ ਵੱਧ ਮਾਸੂਮ ਬੱਚਿਆਂ ਦੇ ਸੋਸ਼ਲ ਮੀਡੀਆ ਰਾਹੀਂ ਸ਼ੋਸ਼ਣ ਅਤੇ ਬਲੈਕਮੇਲਿੰਗ ਦੇ ਦੋਸ਼ ਵਿੱਚ 30 ਸਾਲ ਦੀ ਸਖ਼ਤ ਸਜ਼ਾ ਸੁਣਾਈ ਗਈ ਹੈ।

ਕਰਨ ਕੁਮਾਰ ਆਸਟ੍ਰੇਲੀਆ ਵਿੱਚ ਆਪਣੀ ਪਤਨੀ ਨਾਲ bridging visa ’ਤੇ ਰਹਿ ਰਿਹਾ ਸੀ ਅਤੇ ਉੱਥੇ Uber Eats ਡਰਾਈਵਰ ਵਜੋਂ ਕੰਮ ਕਰਦਾ ਸੀ। ਉਹ Instagram ਅਤੇ Snapchat ਵਰਗੇ ਪਲੇਟਫਾਰਮਾਂ ’ਤੇ ਨਾਬਾਲਗ ਲੜਕੇ-ਲੜਕੀਆਂ ਦੇ ਨਾਂ ’ਤੇ ਫਰਜ਼ੀ ਅਕਾਊਂਟਸ ਬਣਾਉਂਦਾ ਸੀ। ਬੱਚਿਆਂ ਨੂੰ ਪੈਸੇ, PlayStation ਜਾਂ ਵੇਪਸ (vapes) ਦਾ ਲਾਲਚ ਦੇ ਕੇ ਉਨ੍ਹਾਂ ਤੋਂ ਇਤਰਾਜ਼ਯੋਗ ਤਸਵੀਰਾਂ ਅਤੇ ਵੀਡੀਓਜ਼ ਮੰਗਵਾਉਂਦਾ ਸੀ। ਬਾਅਦ ਵਿੱਚ, ਉਹ ਇਨ੍ਹਾਂ ਵੀਡੀਓਜ਼ ਨੂੰ ਇੰਟਰਨੈੱਟ ’ਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਬੱਚਿਆਂ ਨੂੰ ਬਲੈਕਮੇਲ ਕਰਦਾ ਸੀ।

ਇਸ ਅਪਰਾਧੀ ਦਾ ਪਰਦਾਫਾਸ਼ 2023 ਵਿੱਚ ਉਦੋਂ ਹੋਇਆ ਜਦੋਂ ਇੱਕ ਪੀੜਤ ਬੱਚੇ ਦੀ ਮਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਤਲਾਸ਼ੀ ਦੌਰਾਨ ਪੁਲਿਸ ਨੂੰ ਉਸ ਦੇ ਫੋਨ ਅਤੇ ਲੈਪਟਾਪ ਵਿੱਚੋਂ 550 ਤੋਂ ਵੱਧ ਅਜਿਹੇ ਵੀਡੀਓ ਮਿਲੇ, ਜਿਨ੍ਹਾਂ ਵਿੱਚੋਂ ਕਈਆਂ ’ਚ ਉਸ ਦਾ ਆਪਣਾ ਚਿਹਰਾ ਵੀ ਦਿਖਾਈ ਦੇ ਰਿਹਾ ਸੀ।

Supreme Court of Tasmania ਦੀ Justice Kate Cuthbertson ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਉਸ ਨੇ ਆਪਣੇ ਘਿਨਾਉਣੇ ਅਪਰਾਧ ਲਈ ਕੋਈ ਪਛਤਾਵਾ ਨਹੀਂ ਦਿਖਾਇਆ। ਅਦਾਲਤ ਨੇ ਤੈਅ ਕੀਤਾ ਹੈ ਕਿ Karan Kumar ਨੂੰ ਘੱਟੋ-ਘੱਟ 15 ਤੋਂ 18 ਸਾਲ ਜੇਲ੍ਹ ਵਿੱਚ ਬਿਤਾਉਣੇ ਪੈਣਗੇ, ਜਿਸ ਤੋਂ ਬਾਅਦ ਉਸਨੂੰ ਵਾਪਸ ਭਾਰਤ ਡਿਪੋਰਟ ਕਰ ਦਿੱਤਾ ਜਾਵੇਗਾ।

Share This Article
Leave a Comment

Leave a Reply

Your email address will not be published. Required fields are marked *