ਸਿੱਖ ਸੰਸਥਾਵਾਂ ਨੇ Wyndham ਦੇ ਮੇਅਰ ਪ੍ਰੀਤ ਸਿੰਘ ਦੇ ਤੁਰੰਤ ਅਸਤੀਫ਼ੇ ਦੀ ਮੰਗ ਕੀਤੀ

Sea7 Australia Team
1 Min Read

ਮੈਲਬਰਨ : Wyndham ਸ਼ਹਿਰ ਦੀ ਰਾਜਨੀਤੀ ਵਿੱਚ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ। ਆਸਟ੍ਰੇਲੀਅਨ ਸਿੱਖ ਕੌਂਸਲ ਅਤੇ ਹੋਰ ਸਿੱਖ ਸੰਗਠਨਾਂ ਨੇ ਮੇਅਰ ਪ੍ਰੀਤ ਸਿੰਘ ਦੇ ਤੁਰੰਤ ਅਸਤੀਫ਼ੇ ਦੀ ਮੰਗ ਕੀਤੀ ਹੈ। ਇਹ ਮਾਮਲਾ ਹੁਣ ਸਿਰਫ਼ ਕੌਂਸਲ ਦੀ ਭਰੋਸੇਯੋਗਤਾ ਹੀ ਨਹੀਂ, ਸਗੋਂ ਸਿੱਖਾਂ ਦੀ ਪ੍ਰਤੀਨਿਧਗੀ ਨਾਲ ਵੀ ਜੁੜ ਗਿਆ ਹੈ।

ਇਹ ਮੰਗ ਉਸ ਵੇਲੇ ਉੱਠੀ ਜਦੋਂ ਪ੍ਰੀਤ ਸਿੰਘ ਨੇ ਕਸ਼ਯਪ ਟੇਲ ਲਈ ‘ਕਰੈਕਟਰ ਰੈਫ਼ਰੈਂਸ’ ਦਿੱਤਾ, ਜਿਸ ਨੇ 15 ਸਾਲ ਦੀ ਲੜਕੀ ’ਤੇ ਜਿਨਸੀ ਹਮਲੇ ਦੇ ਦੋਸ਼ ਕਬੂਲ ਕੀਤੇ ਸਨ। ਇਸ ਘਟਨਾ ਤੋਂ ਬਾਅਦ Wyndham City Council ਦੇ ਸਾਰੇ ਕੌਂਸਲਰਾਂ ਨੇ ਸਰਬਸੰਮਤੀ ਨਾਲ ਪ੍ਰੀਤ ਸਿੰਘ ਵਿਰੁਧ ਬੇਭਰੋਸਗੀ ਮਤਾ ਪਾਸ ਕੀਤਾ, ਪਰ ਪ੍ਰੀਤ ਸਿੰਘ ਅਜੇ ਵੀ ਅਸਤੀਫ਼ਾ ਦੇਣ ਤੋਂ ਇਨਕਾਰ ਕਰ ਰਹੇ ਹਨ।

ਇਸ ਮਾਮਲੇ ਨੇ ਭਾਈਚਾਰੇ ਵਿੱਚ ਗੁੱਸਾ ਪੈਦਾ ਕੀਤਾ ਹੈ ਅਤੇ 18 ਮਈ ਨੂੰ Wyndham Civic Centre ਦੇ ਬਾਹਰ ਚੌਥਾ ਵੱਡਾ ਪ੍ਰਦਰਸ਼ਨ ਹੋਣ ਵਾਲਾ ਹੈ। ਸਿੱਖ ਸੰਗਠਨਾਂ ਦਾ ਕਹਿਣਾ ਹੈ ਕਿ ਪ੍ਰੀਤ ਸਿੰਘ ਦੀ ਲੀਡਰਸ਼ਿਪ ਹੁਣ ਭਾਈਚਾਰੇ ਨੂੰ ਮਨਜ਼ੂਰ ਨਹੀਂ ਰਹੀ।

ਇਸ ਦੇ ਨਾਲ ਹੀ ਸਟੇਟ ਸਰਕਾਰ ਵੱਲੋਂ ਕੌਂਸਲ ‘ਤੇ ਨਿਗਰਾਨੀ ਲਈ ਨਿਗਰਾਨ ਨਿਯੁਕਤ ਕੀਤੇ ਹਨ, ਜਿਨ੍ਹਾਂ ਦਾ ਖਰਚਾ ਟੈਕਸਦਾਤਿਆਂ ਨੂੰ 100,000 ਡਾਲਰ ਤੋਂ ਵੱਧ ਪੈਣਾ ਹੈ।

Share This Article
Leave a Comment

Leave a Reply

Your email address will not be published. Required fields are marked *