ਦੁਨੀਆ ਭਰ ਦਾ ਫੌਜੀ ਖਰਚ 2025 ’ਚ ਰਿਕਾਰਡ 2.9 ਟ੍ਰਿਲੀਅਨ ਅਮਰੀਕੀ ਡਾਲਰ ਤੱਕ ਪਹੁੰਚਿਆ

Sea7 Australia Team
1 Min Read

ਮੈਲਬਰਨ : 2025 ਵਿੱਚ ਦੁਨੀਆ ਭਰ ਦਾ ਫੌਜੀ ਖਰਚ ਰਿਕਾਰਡ 2.9 ਟ੍ਰਿਲੀਅਨ ਡਾਲਰ ਤੱਕ ਪਹੁੰਚ ਗਈ ਹੈ। ਇਹ ਵਾਧਾ ਜੰਗਾਂ, ਜਿਓਪਾਲੀਟਿਕ ਤਣਾਅ ਅਤੇ ਅਨਿਸ਼ਚਿਤਤਾ ਕਾਰਨ ਹੋਇਆ ਹੈ। ਅਮਰੀਕਾ, ਚੀਨ ਅਤੇ ਰੂਸ ਨੇ ਮਿਲ ਕੇ ਅੱਧੇ ਤੋਂ ਵੱਧ ਖਰਚ ਕੀਤਾ ਹੈ। ਯੂਰਪ ਵਿੱਚ ਸਭ ਤੋਂ ਵੱਧ ਵਾਧਾ ਦਰਜ ਕੀਤਾ ਗਿਆ, ਜਿੱਥੇ NATO ਦੇਸ਼ਾਂ ਨੇ ਰੂਸ ਨੂੰ ਰੋਕਣ ਲਈ ਖਰਚ ਵਧਾਇਆ। IMF ਅਤੇ ਸੰਯੁਕਤ ਰਾਸ਼ਟਰ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਨਵੀਂ ਹਥਿਆਰਾਂ ਦੀ ਦੌੜ ਸ਼ੁਰੂ ਕਰ ਸਕਦੀ ਹੈ। ਮਾਹਰ ਕਹਿੰਦੇ ਹਨ ਕਿ ਵਧਦੀ ਫੌਜੀ ਖਰਚ ਸਿੱਖਿਆ, ਸਿਹਤ ਅਤੇ ਸਮਾਜਿਕ ਵਿਕਾਸ ਵਰਗੇ ਖੇਤਰਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। “ਗਨਜ਼ ਵਿਰੁੱਧ ਬਟਰ” ਦੀ ਚਰਚਾ ਮੁੜ ਜ਼ੋਰ ਫੜ ਰਹੀ ਹੈ, ਜਿਸ ਦਾ ਮਤਲਬ ਹੈ ਕਿ ਜੇ ਸਰਕਾਰਾਂ ਹਥਿਆਰਾਂ ’ਤੇ ਵੱਧ ਖਰਚ ਕਰਨਗੀਆਂ ਤਾਂ ਲੋਕਾਂ ਦੀ ਭਲਾਈ ਲਈ ਘੱਟ ਸਰੋਤ ਬਚਣਗੇ। ਇਹ ਰਿਕਾਰਡ ਖਰਚੇ ਨੇ ਵਿਸ਼ਵ ਪੱਧਰ ’ਤੇ ਚਿੰਤਾ ਵਧਾ ਦਿੱਤੀ ਹੈ ਕਿ ਕੀ ਮਨੁੱਖਤਾ ਇੱਕ ਨਵੀਂ ਹਥਿਆਰਾਂ ਦੀ ਦੌੜ ਵੱਲ ਵਧ ਰਹੀ ਹੈ।

Share This Article
Leave a Comment

Leave a Reply

Your email address will not be published. Required fields are marked *