Geelong ਸਥਿਤ ਤੇਲ ਰਿਫਾਈਨਰੀ ’ਚ ਭਿਆਨਕ ਅੱਗ

Sea7 Australia Team
2 Min Read

ਮੈਲਬਰਨ : ਵਿਕਟੋਰੀਆ ਦੇ Geelong ਸ਼ਹਿਰ ’ਚ Viva Energy ਦੀ ਇੱਕ ਤੇਲ ਰਿਫਾਈਨਰੀ ’ਚ ਬੁੱਧਵਾਰ ਰਾਤ ਭਿਆਨਕ ਅੱਗ ਲੱਗ ਗਈ। ਫਾਇਰ ਰੈਸਕਿਊ ਵਿਕਟੋਰੀਆ (FRV) ਨੇ ਦੱਸਿਆ ਕਿ ਇਹ ਅੱਗ ਸਾਜ਼ੋ-ਸਾਮਾਨ ਦੀ ਖਰਾਬੀ ਕਾਰਨ ਲੱਗੀ ਹੈ ਅਤੇ ਹੁਣ ਰਿਫ਼ਾਇਨਰੀ ਦੇ ਇੱਕ ਹਿੱਸੇ ਤਕ ਸੀਮਤ ਕਰ ਦਿੱਤੀ ਗਈ ਹੈ। ਧਮਾਕਿਆਂ ਤੋਂ ਬਾਅਦ ਰਿਫਾਈਨਰੀ ਦੇ “ਮੋਟਰ ਗੈਸੋਲੀਨ” ਸੈਕਸ਼ਨ ’ਚ ਲੀਕ ਹੋਏ ਤੇਲ ਨੇ ਅੱਗ ਨੂੰ ਹੋਰ ਵਧਾ ਦਿੱਤਾ ਸੀ। ਹਾਲਾਂਕਿ FRV ਦੀ ਡਿਪਟੀ ਕਮਿਸ਼ਨਰ Michelle Cowling ਨੇ ਕਿਹਾ ਕਿ ਅੱਗ ਕਾਰਨ ਡੀਜ਼ਲ ਜਾਂ ਗੈਸੋਲੀਨ ਅਤੇ ਪੈਟਰੋਲੀਅਮ ਉਤਪਾਦਨ ’ਤੇ ਅਸਰ ਨਹੀਂ ਪਿਆ ਹੈ, ਜਿਸ ਕਾਰਨ ਪਹਿਲਾਂ ਹੀ ਦਬਾਅ ਹੇਠ ਫ਼ਿਊਲ ਦੀ ਸਮੱਸਿਆ ਹੋਰ ਗੰਭੀਰ ਨਹੀਂ ਹੋਵੇਗੀ।

ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਕਿਹਾ ਸੀ ਕਿ ਡੀਜ਼ਲ ਅਤੇ ਜੈੱਟ ਫਿਊਲ ਦਾ ਉਤਪਾਦਨ ਘੱਟ ਪੱਧਰ ’ਤੇ ਜਾਰੀ ਹੈ, ਪਰ ਪੈਟਰੋਲ ਉਤਪਾਦਨ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। Energy Minister Chris Bowen ਨੇ ਚੇਤਾਵਨੀ ਦਿੱਤੀ ਸੀ ਕਿ ਵਿਕਟੋਰੀਆ ਅਤੇ ਤਸਮਾਨੀਆ ਵਿੱਚ ਆਉਣ ਵਾਲੇ ਹਫ਼ਤਿਆਂ ’ਚ ਪੈਟਰੋਲ ਦੀ ਕਮੀ ਹੋ ਸਕਦੀ ਹੈ।

ਫਾਇਰਫਾਈਟਰ ਯੂਨੀਅਨ ਨੇ ਕਿਹਾ ਕਿ ਇਹ ਪੁਰਾਣੀ ਰਿਫਾਈਨਰੀ ’ਚ ਅੱਗ ਲੱਗਣਾ “ਅਣਕਿਆਸਿਆ ਨਹੀਂ” ਸੀ, ਕਿਉਂਕਿ ਸਾਜ਼ੋ-ਸਾਮਾਨ ਬਹੁਤ ਪੁਰਾਣਾ ਹੈ। CEO Scott Wyatt ਨੇ ਇਸ ਘਟਨਾ ਨੂੰ “ਬਹੁਤ ਹੀ ਚੁਣੌਤੀਪੂਰਨ” ਕਰਾਰ ਦਿੱਤਾ ਅਤੇ ਕਿਹਾ ਕਿ ਸਭ ਤੋਂ ਪਹਿਲਾਂ ਸਾਈਟ ਨੂੰ ਸੁਰੱਖਿਅਤ ਬਣਾਉਣਾ ਜ਼ਰੂਰੀ ਹੈ।

ਉਧਰ EPA ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ Corio Bay ਦੇ ਪਾਣੀ ਨਾਲ ਸੰਪਰਕ ਤੋਂ ਬਚੋ, ਕਿਉਂਕਿ ਅੱਗ ਬੁਝਾਉਣ ਵਾਲਾ ਪਾਣੀ Bay ’ਚ ਵਗ ਗਿਆ ਹੈ। ਇਹ ਰਿਫਾਈਨਰੀ ਆਸਟ੍ਰੇਲੀਆ ਦੀ ਫ਼ਿਊਲ ਸਪਲਾਈ ਦਾ ਲਗਭਗ 10% ਮੁਹੱਈਆ ਕਰਦੀ ਹੈ, ਇਸ ਲਈ ਇਸ ਅੱਗ ਦੇ ਪ੍ਰਭਾਵ ਦੇਸ਼-ਪੱਧਰੀ ਫ਼ਿਊਲ ਸੰਕਟ ਨੂੰ ਹੋਰ ਗੰਭੀਰ ਬਣਾ ਸਕਦੇ ਹਨ।

Share This Article
Leave a Comment

Leave a Reply

Your email address will not be published. Required fields are marked *