ਆਸਟ੍ਰੇਲੀਆ ’ਚ ਕਿਰਾਏ ਦਾ ਸੰਕਟ ਹੁਣ ਸਿਖਰ ’ਤੇ, ਲੋਕਾਂ ਦੀ ਕਮਾਈ ਦਾ ਵੱਡਾ ਹਿੱਸਾ ਘਰ ਲੈਣ ’ਚ ਹੀ ਖਤਮ ਹੋ ਰਿਹੈ

Sea7 Australia Team
3 Min Read

ਮੈਲਬਰਨ : ਤਾਜ਼ਾ ਰਿਸਰਚ, ਜੋ Cotality Australia ਵੱਲੋਂ ਜਾਰੀ ਕੀਤੀ ਗਈ, ਮੁਤਾਬਕ ਮਾਰਚ ਤੱਕ ਦੇ ਤਿੰਨ ਮਹੀਨਿਆਂ ਵਿੱਚ ਕਿਰਾਏ 2.1% ਵਧੇ ਹਨ, ਜਦਕਿ ਪਿਛਲੇ ਕਵਾਰਟਰ ਵਿੱਚ ਇਹ ਵਾਧਾ 1.2% ਸੀ। ਇਹ ਸਾਫ਼ ਦਰਸਾਉਂਦਾ ਹੈ ਕਿ ਕਿਰਾਏ ਦੀ ਮਾਰਕੀਟ ਮੁੜ ਤੇਜ਼ੀ ਨਾਲ ਚੜ੍ਹ ਰਹੀ ਹੈ, ਕਿਉਂਕਿ ਪਿਛਲੇ ਸਾਲ ਦੇ ਅੱਧ ਵਿੱਚ ਇਹ ਵਾਧਾ ਸਿਰਫ਼ 0.9% ਤੱਕ ਡਿੱਗ ਗਿਆ ਸੀ। ਪਰ ਅਸਲ ਤਸਵੀਰ ਹੋਰ ਵੀ ਚਿੰਤਾਜਨਕ ਹੈ।

ਅੱਜ ਆਸਟ੍ਰੇਲੀਆ ਵਿੱਚ ਘਰਾਂ ਨੂੰ ਆਪਣੀ ਮਿਡਲ ਇਨਕਮ ਦਾ ਲਗਭਗ 33% ਹਿੱਸਾ ਸਿਰਫ਼ ਕਿਰਾਏ ਲਈ ਦੇਣਾ ਪੈ ਰਿਹਾ ਹੈ, ਜੋ 2020 ਦੇ ਸਤੰਬਰ ਵਿੱਚ 26% ਸੀ। ਪਿਛਲੇ ਪੰਜ ਸਾਲਾਂ ਵਿੱਚ ਆਮ ਕਿਰਾਏਦਾਰ ਲਈ ਹਫ਼ਤਾਵਾਰੀ ਖਰਚਾ ਲਗਭਗ 202 ਡਾਲਰ ਵਧ ਗਿਆ ਹੈ।

ਇਸ ਵਾਧੇ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਹੈ ਘਰਾਂ ਦੀ ਭਾਰੀ ਕਮੀ। ਨਵੇਂ ਅੰਕੜਿਆਂ ਮੁਤਾਬਕ, ਆਸਟ੍ਰੇਲੀਆ ਦੀਆਂ ਰਾਜਧਾਨੀ ਸ਼ਹਿਰਾਂ ਵਿੱਚ ਰੈਂਟਲ ਪ੍ਰਾਪਰਟੀ ਦੀ ਗਿਣਤੀ ਪਿਛਲੇ ਪੰਜ ਸਾਲਾਂ ਦੇ ਸਭ ਤੋਂ ਨੀਵੇਂ ਪੱਧਰ ’ਤੇ ਪਹੁੰਚ ਗਈ ਹੈ। ਕੁੱਲ ਰੈਂਟਲ ਲਿਸਟਿੰਗਸ ਆਪਣੀ ਪੰਜ ਸਾਲਾਂ ਦੀ ਔਸਤ ਤੋਂ 18% ਘੱਟ ਹਨ। ਸਿਡਨੀ ਅਤੇ ਮੈਲਬਰਨ ਵਿੱਚ ਹਾਲਤ ਹੋਰ ਵੀ ਗੰਭੀਰ ਹੈ, ਜਿੱਥੇ ਉਪਲਬਧ ਘਰ ਲੰਬੇ ਸਮੇਂ ਦੀ ਔਸਤ ਨਾਲੋਂ ਕ੍ਰਮਵਾਰ 27% ਅਤੇ 21% ਘੱਟ ਹਨ।

ਇਸ ਦਾ ਸਿੱਧਾ ਅਸਰ vacancy rates ’ਤੇ ਪਿਆ ਹੈ। ਮਾਰਚ ਕਵਾਰਟਰ ਵਿੱਚ ਹਰ ਕੈਪਿਟਲ ਸਿਟੀ ਦਾ vacancy rate 2% ਤੋਂ ਹੇਠਾਂ ਰਿਹਾ, ਜਦਕਿ ਨੈਸ਼ਨਲ ਦਰ ਸਿਰਫ਼ 1.6% ਰਹੀ, ਜੋ ਕਿ 2021 ਤੱਕ ਦੇ ਪੰਜ ਸਾਲਾਂ ਦੀ 3.2% ਔਸਤ ਦਾ ਅੱਧਾ ਹੈ।

Gerard Burg, ਜੋ ਕਿ Cotality ਦੇ head of research ਹਨ, ਕਹਿੰਦੇ ਹਨ ਕਿ ਪਿਛਲੇ ਕੁਝ ਸਮੇਂ ਵਿੱਚ 2024 ਤੋਂ ਲੈ ਕੇ 2025 ਦੇ ਮਿਡ ਤੱਕ ਕਿਰਾਏ ਦੀ ਵਾਧਾ ਦਰ ਕੁਝ ਹੱਦ ਤੱਕ ਹੌਲੀ ਹੋਈ ਸੀ, ਪਰ ਮੰਗ ਦੇ ਮੁਕਾਬਲੇ ਸਪਲਾਈ ਦੀ ਘਾਟ ਨੇ ਮਾਰਕੀਟ ’ਤੇ ਭਾਰੀ ਦਬਾਅ ਬਣਾਇਆ ਹੋਇਆ ਹੈ।

ਉਹ ਕਹਿੰਦੇ ਹਨ ਕਿ ਜਦ vacancy rate 1.5% ਜਾਂ ਇਸ ਤੋਂ ਵੀ ਘੱਟ ਹੋ ਜਾਂਦਾ ਹੈ, ਤਾਂ ਕਿਰਾਏਦਾਰਾਂ ਕੋਲ ਨਾ ਤਾਂ ਚੋਣ ਰਹਿੰਦੀ ਹੈ ਅਤੇ ਨਾ ਹੀ negotiate ਕਰਨ ਦੀ ਤਾਕਤ। ਇਸੇ ਕਰਕੇ ਹੁਣ ਹਾਲਾਤ ਇਹ ਬਣ ਰਹੇ ਹਨ ਕਿ ਲੱਖਾਂ ਲੋਕ ਆਪਣੇ ਬਜਟ ਤੋਂ ਬਾਹਰ ਧੱਕੇ ਜਾ ਰਹੇ ਹਨ।

ਲੋਕ ਮਜਬੂਰ ਹਨ share houses ’ਚ ਰਹਿਣ ਲਈ, ਨਵੇਂ ਇਲਾਕਿਆਂ ’ਚ ਸ਼ਿਫਟ ਕਰਨ ਲਈ ਜਾਂ ਫਿਰ ਵਾਪਸ ਪਰਿਵਾਰ ਨਾਲ ਰਹਿਣ ਲਈ। ਅਤੇ ਮਾਹਿਰਾਂ ਦਾ ਸਾਫ਼ ਕਹਿਣਾ ਹੈ, ਜਦ ਤੱਕ ਸਪਲਾਈ ਵੱਧ ਕੇ ਮੰਗ ਨੂੰ ਪੂਰਾ ਨਹੀਂ ਕਰਦੀ, ਤਦ ਤੱਕ ਕਿਰਾਏ ਦੀਆਂ ਕੀਮਤਾਂ ਉੱਚੀਆਂ ਹੀ ਰਹਿਣਗੀਆਂ।

Share This Article
Leave a Comment

Leave a Reply

Your email address will not be published. Required fields are marked *