ਆਸਟ੍ਰੇਲੀਆ ਅਤੇ ਯੂਰਪ ਵਿਚਕਾਰ Free Trade ਸਮਝੌਤਾ ਮੁਕੰਮਲ, 10 ਬਿਲੀਅਨ ਡਾਲਰ ਸਾਲਾਨਾ ਫ਼ਾਇਦਾ

Sea7 Australia Team
2 Min Read

ਮੈਲਬਰਨ : ਆਸਟ੍ਰੇਲੀਆ ਨੇ ਯੂਰਪੀ ਯੂਨੀਅਨ ਨਾਲ ਲੰਬੇ ਸਮੇਂ ਤੋਂ ਚੱਲ ਰਹੇ Free Trade ਸਮਝੌਤੇ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਇਸ ਸਮਝੌਤੇ ਨਾਲ ਆਸਟ੍ਰੇਲੀਆਈ ਅਰਥਵਿਵਸਥਾ ਨੂੰ ਹਰ ਸਾਲ ਲਗਭਗ 10 ਬਿਲੀਅਨ ਡਾਲਰ ਦਾ ਲਾਭ ਹੋਣ ਦੀ ਉਮੀਦ ਹੈ। ਪ੍ਰਧਾਨ ਮੰਤਰੀ Anthony Albanese ਅਤੇ ਯੂਰਪੀ ਕਮਿਸ਼ਨ ਪ੍ਰਧਾਨ Ursula von der Leyen ਨੇ ਕੈਨਬਰਾ ਵਿੱਚ ਇਸ ’ਤੇ ਦਸਤਖ਼ਤ ਕੀਤੇ।

ਇਸ ਸਮਝੌਤੇ ਅਧੀਨ, ਆਸਟ੍ਰੇਲੀਆਈ ਕਿਸਾਨ ਹੁਣ ਯੂਰਪ ਨੂੰ ਲਗਭਗ 35 ਹਜ਼ਾਰ ਟਨ ਗੋਸ਼ਤ ਬਿਨਾਂ ਟੈਰਿਫ਼ ਦੇ ਵੇਚ ਸਕਣਗੇ, ਜੋ ਮੌਜੂਦਾ ਕੋਟੇ ਨਾਲੋਂ ਦਸ ਗੁਣਾ ਵੱਧ ਹੈ। ਇਸ ਤੋਂ ਇਲਾਵਾ, ਸ਼ਰਾਬ, ਸਮੁੰਦਰੀ ਖਾਣਾ, ਡੇਅਰੀ, ਚੌਲ ਅਤੇ ਸ਼ੱਕਰ ਵਰਗੇ ਉਤਪਾਦਾਂ ਨੂੰ ਵੀ ਯੂਰਪੀ ਬਾਜ਼ਾਰਾਂ ਵਿੱਚ ਵਧੀਆ ਪਹੁੰਚ ਮਿਲੇਗੀ।

ਯੂਰਪੀ ਕਾਰ ਨਿਰਮਾਤਾਵਾਂ ਲਈ ਲਗਜ਼ਰੀ ਕਾਰ ਟੈਕਸ ਵਿੱਚ ਸੋਧ ਕੀਤੀ ਗਈ ਹੈ, ਜਿਸ ਨਾਲ 120,000 ਡਾਲਰ ਤੋਂ ਵੱਧ ਕੀਮਤ ਵਾਲੀਆਂ ਜ਼ੀਰੋ-ਇਮੀਸ਼ਨ ਕਾਰਾਂ ’ਤੇ ਛੋਟ ਮਿਲੇਗੀ। ਨਾਲ ਹੀ, ਯੂਰਪੀ ਸਮਾਨ ‘ਤੇ 5% ਟੈਰਿਫ਼ ਵੀ ਖਤਮ ਕੀਤਾ ਜਾਵੇਗਾ।

ਹਾਲਾਂਕਿ, ਰੈੱਡ ਮੀਟ ਉਦਯੋਗ ਨੇ ਇਸ ਨਤੀਜੇ ‘ਤੇ ਨਿਰਾਸ਼ਾ ਜ਼ਾਹਰ ਕੀਤੀ ਹੈ, ਕਿਉਂਕਿ ਉਹ ਘੱਟੋ-ਘੱਟ 50 ਹਜ਼ਾਰ ਟਨ ਕੋਟੇ ਦੀ ਮੰਗ ਕਰ ਰਹੇ ਸਨ। ਦੂਜੇ ਪਾਸੇ, ਵਾਈਨਮੇਕਰਾਂ ਅਤੇ ਡੇਅਰੀ ਉਤਪਾਦਕਾਂ ਲਈ ਇਹ ਸਮਝੌਤਾ ਖੁਸ਼ੀ ਦੀ ਖ਼ਬਰ ਹੈ, ਕਿਉਂਕਿ ਉਹ prosecco, , kransky ਅਤੇ parmesan ਵਰਗੇ ਨਾਮ ਵਰਤ ਸਕਣਗੇ। ਸਮਝੌਤੇ ਨਾਲ ਰੱਖਿਆ ਸਹਿਯੋਗ ਅਤੇ ਯੂਰਪ ਦੇ Horizon ਰਿਸਰਚ ਪ੍ਰੋਗਰਾਮ ਵਿੱਚ ਆਸਟ੍ਰੇਲੀਆ ਦੀ ਸ਼ਮੂਲੀਅਤ ਵੀ ਹੋਵੇਗੀ।

Share This Article
Leave a Comment

Leave a Reply

Your email address will not be published. Required fields are marked *