ਆਸਟ੍ਰੇਲੀਆ ਦੇ NSW ਵਿੱਚ ਭਾਰੀ ਮੀਂਹ ਕਾਰਨ ਹੜ੍ਹ, ਆਉਣ ਵਾਲੇ ਦਿਨਾਂ ’ਚ ਹੋਰ ਮੀਂਹ ਪੈਣ ਦੀ ਸੰਭਾਵਨਾ

Sea7 Australia Team
1 Min Read

ਮੈਲਬਰਨ : ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ (NSW) ਸਟੇਟ ਦੇ ਨਾਰਦਰਨ ਰਿਵਰਜ਼ ਖੇਤਰ ਵਿੱਚ ਭਾਰੀ ਮੀਂਹ ਅਤੇ ਤੂਫ਼ਾਨਾਂ ਕਾਰਨ Byron Bay ਅਤੇ Bangalow ਵਿੱਚ ਅਚਾਨਕ ਹੜ੍ਹ (ਫ਼ਲੈਸ਼ ਫ਼ਲੱਡ) ਆ ਗਿਆ। Byron Bay ਦੇ ਕੇਂਦਰੀ ਇਲਾਕੇ ਦੀਆਂ ਗਲੀਆਂ ਪਾਣੀ ਨਾਲ ਭਰ ਗਈਆਂ, ਜਿੱਥੇ ਕਾਰਾਂ ਅੱਧੀਆਂ ਤੱਕ ਡੁੱਬ ਗਈਆਂ। ਮੌਸਮ ਵਿਭਾਗ ਦੇ ਅਨੁਸਾਰ ਸਿਰਫ਼ ਇੱਕ ਘੰਟੇ ਵਿੱਚ 75 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।

Bangalow ਵਿੱਚ ਤਿੰਨ ਘੰਟਿਆਂ ਵਿੱਚ 106 ਮਿਲੀਮੀਟਰ ਮੀਂਹ ਪੈਣ ਨਾਲ ਮੁੱਖ ਗਲੀ ਪਾਣੀ ਵਿੱਚ ਡੁੱਬ ਗਈ। ਇੱਥੇ ਕਈ ਵਾਹਨ ਪਾਣੀ ਵਿੱਚ ਫਸ ਗਏ ਅਤੇ 20 ਕਾਰਾਂ ਨੂੰ ਨੁਕਸਾਨ ਹੋਇਆ। ਐਮਰਜੈਂਸੀ ਸੇਵਾਵਾਂ ਨੇ ਘਰਾਂ ਅਤੇ ਗੱਡੀਆਂ ਵਿੱਚ ਫਸੇ ਲੋਕਾਂ ਨੂੰ ਬਚਾਇਆ। ਸਥਾਨਕ ਲੋਕਾਂ ਨੇ ਦੱਸਿਆ ਕਿ ਪਾਣੀ ਬਹੁਤ ਤੇਜ਼ੀ ਨਾਲ ਵਧਿਆ ਅਤੇ ਕਾਰਾਂ ਨੂੰ ਵਗਾ ਲੈ ਗਿਆ।

ਇਹੀ ਨਹੀਂ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ’ਚ ਵੀ ਭਾਰੀ ਮੀਂਹ ਲਈ ਚੇਤਾਵਨੀ ਜਾਰੀ ਕੀਤੀ ਹੈ ਅਤੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਹੜ੍ਹ ਵਾਲੇ ਇਲਾਕਿਆਂ ਤੋਂ ਦੂਰ ਰਹਿਣ। ਵਿਗਿਆਨੀਆਂ ਨੇ ਕਿਹਾ ਹੈ ਕਿ ਮੈਡਨ-ਜੂਲੀਅਨ ਓਸਿਲੇਸ਼ਨ ਕਾਰਨ ਮਾਰਚ ਦੇ ਅੰਤ ਤੱਕ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ।

Share This Article
Leave a Comment

Leave a Reply

Your email address will not be published. Required fields are marked *