NAPLAN online test ਵਿੱਚ technical ਗੜਬੜ — 13 ਲੱਖ ਵਿਦਿਆਰਥੀਆਂ ਦੀ ਪ੍ਰੀਖਿਆ ਪ੍ਰਭਾਵਿਤ

Sea7 Australia Team
1 Min Read

ਮੈਲਬਰਨ : Australia ਭਰ ਵਿੱਚ 11 March ਨੂੰ ਹੋ ਰਹੀ NAPLAN ਦੀ online ਪ੍ਰੀਖਿਆ ਦੌਰਾਨ ਵੱਡੀ technical ਸਮੱਸਿਆ ਸਾਹਮਣੇ ਆਈ। System down ਹੋਣ ਕਰਕੇ ਲਗਭਗ 1.3 ਮਿਲੀਅਨ ਵਿਦਿਆਰਥੀ ਕੁਝ ਸਮੇਂ ਲਈ test ਵਿੱਚ login ਨਹੀਂ ਕਰ ਸਕੇ। ਪ੍ਰੀਖਿਆ ਦੀ ਦੇਖਭਾਲ ਕਰਨ ਵਾਲੀ ਸੰਸਥਾ Australian Curriculum, Assessment and Reporting Authority ਨੇ ਬਾਅਦ ਵਿੱਚ ਮਾਫ਼ੀ ਮੰਗਦਿਆਂ ਦੱਸਿਆ ਕਿ technical fault ਨੂੰ ਠੀਕ ਕਰ ਕੇ system ਮੁੜ ਚਾਲੂ ਕਰ ਦਿੱਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਸਿੱਖਿਆ ਮਾਹਿਰਾਂ ਵੱਲੋਂ ਫਿਰ ਇਹ ਸਵਾਲ ਉਠਾਏ ਜਾ ਰਹੇ ਹਨ ਕਿ ਪੂਰੀ ਤਰ੍ਹਾਂ digital testing system ’ਤੇ ਨਿਰਭਰਤਾ ਕਿੰਨੀ ਭਰੋਸੇਯੋਗ ਹੈ, ਕਿਉਂਕਿ ਇੱਕ technical fault ਨਾਲ ਦੇਸ਼ ਭਰ ਦੀ ਪ੍ਰੀਖਿਆ ਪ੍ਰਭਾਵਿਤ ਹੋ ਸਕਦੀ ਹੈ।

Share This Article
Leave a Comment

Leave a Reply

Your email address will not be published. Required fields are marked *