ਆਸਟ੍ਰੇਲੀਆ ’ਚ Student Visa ਨਿਯਮ ਹੋਰ ਸਖ਼ਤ, ਇਸ ਕਾਰਨ ਹੋ ਰਹੇ ਵੀਜ਼ਾ ਰੱਦ

ਮੈਲਬਰਨ : ਆਸਟ੍ਰੇਲੀਆ ਨੇ ਹਾਲ ਹੀ ਵਿੱਚ Student Visa ਨੀਤੀਆਂ ਵਿੱਚ ਵੱਡੇ ਬਦਲਾਅ ਕੀਤੇ ਹਨ। ਹੁਣ ਆਸਟ੍ਰੇਲੀਅਨ ਯੂਨੀਵਰਸਿਟੀਜ਼ ਦੇ ਟਰਾਂਸਨੈਸ਼ਨਲ ਐਜੂਕੇਸ਼ਨ (TNE) ਪ੍ਰੋਗਰਾਮ ਵਾਲੇ ਕੋਰਸਾਂ ’ਚ ਆਸਟ੍ਰੇਲੀਆ ਦੇ ਸਟੱਡੀ ਵੀਜ਼ਾ ਨਾਮਨਜ਼ੂਰ ਹੋ ਰਹੇ ਹਨ। ਮਤਲਬ ਉਨ੍ਹਾਂ ਦੇਸ਼ਾਂ ਦੇ ਸਟੂਡੈਂਟਸ ਨੂੰ ਵੀਜ਼ਾ ਮਿਲਣਾ ਔਖਾ ਹੋ ਗਿਆ ਹੈ ਜਿੱਥੇ Transnational Education (TNE) ਪ੍ਰੋਗਰਾਮ ਪਹਿਲਾਂ ਹੀ ਉਪਲਬਧ ਹਨ। ਇਸ ਕਾਰਨ ਭਾਰਤ, ਪਾਕਿਸਤਾਨ ਅਤੇ ਸ੍ਰੀਲੰਕਾ ਦੇ ਐਪਲੀਕੈਂਟਸ ਨੂੰ ਵੱਧ ਨਾਮਨਜ਼ੂਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਨਵੇਂ ਨਿਯਮਾਂ ਅਨੁਸਾਰ, “Genuine Student” ਦੀ ਪਰਿਭਾਸ਼ਾ ਹੋਰ ਸਖ਼ਤ ਕੀਤੀ ਗਈ ਹੈ। ਸਰਕਾਰ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਵੀਜ਼ਾ ਸਿਰਫ਼ ਪੜ੍ਹਾਈ ਲਈ ਵਰਤਿਆ ਜਾਵੇ, ਨਾ ਕਿ ਮਾਈਗ੍ਰੇਸ਼ਨ ਜਾਂ ਕੰਮ ਲਈ। ਵੀਜ਼ਾ ਫੀਸ ਅਤੇ ਅਪੀਲ ਖਰਚੇ ਪਹਿਲਾਂ ਹੀ ਵਧਾ ਦਿੱਤੇ ਗਏ ਸਨ, ਜਿਸ ਨਾਲ ਸਟੂਡੈਂਟਸ ਲਈ ਦੁਬਾਰਾ ਅਪਲਾਈ ਕਰਨਾ ਮਹਿੰਗਾ ਹੋ ਗਿਆ ਹੈ। ਯੂਨੀਵਰਸਿਟੀਜ਼ ਹੁਣ ਸਟੂਡੈਂਟਸ ਨੂੰ ਸਲਾਹ ਦੇ ਰਹੀਆਂ ਹਨ ਕਿ ਉਹ ਆਪਣੀ ਪੜ੍ਹਾਈ ਦਾ ਮਕਸਦ ਸਪਸ਼ਟ ਤੌਰ ’ਤੇ ਦਰਸਾਉਣ ਅਤੇ ਇਹ ਵੀ ਸਮਝਾਉਣ ਕਿ ਆਸਟ੍ਰੇਲੀਆ ਵਿੱਚ ਪੜ੍ਹਨਾ ਕਿਉਂ ਜ਼ਰੂਰੀ ਹੈ।