Southport ’ਚ 36 ਸਾਲ ਦੇ ਪੰਜਾਬੀ ਨੂੰ ਦੋ ਸਾਲ ਦੀ ਕੈਦ

Sea7 Australia Team
1 Min Read

ਮੈਲਬਰਨ : ਕੁਈਨਜ਼ਲੈਂਡ ਦੇ Southport ’ਚ ਇਕ ਵਿਅਕਤੀ ਨੂੰ ਗੰਭੀਰ ਜ਼ਖ਼ਮੀ ਕਰਨ ਦੇ ਦੋਸ਼ ’ਚ 36 ਸਾਲ ਦੇ ਇਕ ਪੰਜਾਬੀ ਨੂੰ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। 24 ਅਗਸਤ 2024 ਨੂੰ ਇਹ ਵਿਅਕਤੀ ਆਪਣੇ ਦੋ ਸਾਥੀਆਂ ਨਾਲ ਪੀੜਤ ਦੇ ਘਰ ਪਹੁੰਚਿਆ ਅਤੇ ਉਸ ਦੀ ਪਿੱਠ ’ਤੇ ਸਕਰੂਡਰਾਈਵਰ ਨਾਲ ਵਾਰ ਕਰ ਦਿੱਤਾ। ਦਰਅਸਲ ਉਸ ਦੇ ਇੱਕ ਸਾਥੀ ਨੂੰ ਘਰ ਤੋਂ ਕੱਢ ਦਿੱਤਾ ਗਿਆ ਸੀ। ਸਕਰੂਡਰਾਈਵਰ ਪੀੜਤ ਦੇ ਲੀਵਰ ਅਤੇ ਫੇਫੜਿਆਂ ਤਕ ਚਲਾ ਗਿਆ ਜਿਸ ਕਾਰਨ ਉਹ ਕਈ ਦਿਨ ICU ’ਚ ਰਿਹਾ। ਉਸ ਦੇ ਪਿਤਾ ਨੂੰ ਵੀ ਟਾਂਕੇ ਲਗਾਉਣੇ ਗਏ ਸਨ। ਦੋਸ਼ੀ ਵਿਅਕਤੀ ਪਹਿਲਾਂ ਹੀ 297 ਦਿਨਾਂ ਤਕ ਪੁਲਿਸ ਹਿਰਾਸਤ ’ਚ ਕੱਟ ਚੁੱਕਾ ਹੈ। ਅਦਾਲਤ ਨੇ ਉਸ ਨੂੰ ਮਾਨਸਿਕ ਸਿਹਤ ਅਤੇ ਡਰੱਗਜ਼ ਛੁਡਵਾਉਣ ਦੇ ਇਲਾਜ ਲਈ ਤੁਰੰਤ ਪੈਰੋਲ ਦੇ ਦਿੱਤੀ ਹੈ। ਉਹ ਆਸਟ੍ਰੇਲੀਆ ਦਾ ਪੱਕਾ ਨਾਗਰਿਕ ਹੈ ਪਰ ਉਸ ਨੂੰ ਡੀਪੋਰਟ ਕੀਤਾ ਜਾ ਸਕਦਾ ਹੈ।

Share This Article