Pizza Hut ਆਸਟ੍ਰੇਲੀਆ ਨੂੰ 25 ਲੱਖ ਡਾਲਰ ਜੁਰਮਾਨਾ, ਮਨ੍ਹਾਂ ਕੀਤੇ ਜਾਣ ਤੋਂ ਬਾਅਦ ਵੀ ਭੇਜਦਾ ਰਿਹਾ ਮਾਰਕੀਟਿੰਗ ਸੰਦੇਸ਼

ਮੈਲਬਰਨ: ਪਿਜ਼ਾ ਹੱਟ ਆਸਟ੍ਰੇਲੀਆ ’ਤੇ ਚਾਰ ਮਹੀਨਿਆਂ ਦੇ ਅੰਦਰ ਇਕ ਕਰੋੜ ਤੋਂ ਵੱਧ ਮਾਰਕੀਟਿੰਗ ਸੰਦੇਸ਼ ਭੇਜ ਕੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਲਈ 25 ਲੱਖ ਡਾਲਰ ਤੋਂ ਜ਼ਿਆਦਾ ਦਾ ਜੁਰਮਾਨਾ ਲਗਾਇਆ ਗਿਆ ਹੈ। ਆਸਟ੍ਰੇਲੀਆਈ ਕਮਿਊਨੀਕੇਸ਼ਨਜ਼ ਐਂਡ ਮੀਡੀਆ ਅਥਾਰਟੀ (ACMA) ਨੇ ਆਪਣੇ ਫ਼ੈਸਲੇ ’ਚ ਕਿਹਾ ਕਿ ਪਿਜ਼ਾ ਪੈਨ ਗਰੁੱਪ ਪ੍ਰਾਈਵੇਟ ਲਿਮਟਿਡ ਨੇ ਜਨਵਰੀ ਅਤੇ ਮਈ, 2023 ਦੇ ਵਿਚਕਾਰ ਉਨ੍ਹਾਂ ਲੋਕਾਂ ਨੂੰ 5,941,109 ਟੈਕਸਟ ਅਤੇ ਈਮੇਲ ਭੇਜੇ ਜਿਨ੍ਹਾਂ ਨੇ ਜਾਂ ਤਾਂ ਇਨ੍ਹਾਂ ਲਈ ਸਹਿਮਤੀ ਨਹੀਂ ਦਿੱਤੀ ਸੀ ਜਾਂ ਮਾਰਕੀਟਿੰਗ ਲਈ ਆਪਣੀ ਸਹਿਮਤੀ ਵਾਪਸ ਲੈ ਲਈ ਸੀ। ਇਸ ਤੋਂ ਇਲਾਵਾ, ACMA ਅਨੁਸਾਰ, ਪਿਜ਼ਾ ਹੱਟ ਨੇ ਇਸੇ ਮਿਆਦ ਵਿੱਚ 4,364,971 ਮਾਰਕੀਟਿੰਗ ਸੰਦੇਸ਼ ਵੀ ਭੇਜੇ। ਪਿਜ਼ਾ ਹੱਟ ਨੂੰ ਹੁਣ ਅਗਲੇ ਤਿੰਨ ਸਾਲਾਂ ਲਈ ਇਕ ਸੁਤੰਤਰ ਸਲਾਹਕਾਰ ਨਿਯੁਕਤ ਕਰਨਾ ਪਵੇਗਾ ਜੋ ਉਸ ਨੂੰ ਨਿਯਮਾਂ ਦੀ ਪਾਲਣਾ ਕਰਨ ਅਤੇ ਲੋੜ ਪੈਣ ’ਤੇ ਸੁਧਾਰ ਕਰਨ ਲਈ ਕਹੇਗਾ।

Leave a Comment