ਵੈਸਟਰਨ ਆਸਟ੍ਰੇਲੀਆ ’ਚ ਭਿਆਨਕ ਸੜਕ ਹਾਦਸਾ, 9 ਸਾਲਾਂ ਦੇ ਬੱਚੇ ਸਮੇਤ 4 ਜਣਿਆਂ ਦੀ ਮੌਤ

ਮੈਲਬਰਨ : ਵੈਸਟਰਨ ਆਸਟ੍ਰੇਲੀਆ ਵਿਖੇ ਨਾਰਥਮ ਦੇ ਦੱਖਣ-ਪੱਛਮ ‘ਚ ਰਾਤ ਨੂੰ ਹੋਏ ਭਿਆਨਕ ਹਾਦਸੇ ‘ਚ 9 ਸਾਲ ਦੇ ਇੱਕ ਬੱਚੇ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ। ਮੇਜਰ ਕ੍ਰੈਸ਼ ਸਕੁਐਡ ਨੇ ਸ਼ੁੱਕਰਵਾਰ ਤੜਕੇ 12:30 ਵਜੇ ਤੋਂ ਬਾਅਦ ਕਲੈਕਲਾਈਨ ਦੇ ਵ੍ਹੀਟਬੈਲਟ ਇਲਾਕੇ ’ਚ ਹੋਏ ਘਾਤਕ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। WA ਪੁਲਿਸ ਅਨੁਸਾਰ, 45, 21, 19 ਅਤੇ 9 ਸਾਲ ਦੇ ਚਾਰ ਵਿਅਕਤੀ ਗ੍ਰੇਟ ਈਸਟਰਨ ਹਾਈਵੇਅ ‘ਤੇ ਪੂਰਬ ਵੱਲ ਜਾ ਰਹੇ ਸਿਲਵਰ ਨਿਸਾਨ ਨਵਾਰਾ UAV ਵਿੱਚ ਸਵਾਰ ਸਨ ਜਦੋਂ ਗੱਡੀ ਸੜਕ ਤੋਂ ਉਤਰ ਕੇ ਇੱਕ ਦਰੱਖਤ ਨਾਲ ਟਕਰਾ ਗਈ। ਸਾਰੇ ਚਾਰ ਸਵਾਰਾਂ ਨੂੰ ਸੱਟਾਂ ਲੱਗੀਆਂ ਅਤੇ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਕ ਪ੍ਰੈਸ ਕਾਨਫਰੰਸ ਦੌਰਾਨ ਯੋਜਨਾ ਮੰਤਰੀ ਜੌਨ ਕੈਰੀ ਨੇ ਖੁਲਾਸਾ ਕੀਤਾ ਕਿ ਤਿੰਨ ਲੋਕ ਇਕੋ ਪਰਿਵਾਰ ਦੇ ਸਨ, ਜਦੋਂ ਕਿ ਚੌਥਾ ਪਰਿਵਾਰਕ ਦੋਸਤ ਸੀ।

Leave a Comment