ਬਿਸ਼ਪ ਨੇ ਸਿਡਨੀ ਚਰਚ ‘ਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਮੁਆਫ ਕੀਤਾ, ਉਸ ਨੂੰ ਭੇਜਣ ਵਾਲੇ ਕਿਸੇ ਵੀ ਵਿਅਕਤੀ ਨੂੰ ਵੀ ਦਿੱਤੀ ਮੁਆਫ਼ੀ

ਮੈਲਬਰਨ : ਸੋਮਵਾਰ ਨੂੰ ਸਿਡਨੀ ਦੀ ਇੱਕ ਚਰਚ ‘ਚ ਚੱਲ ਰਹੇ ਸਮਾਰੋਹ ਦੌਰਾਨ ਚਾਕੂ ਨਾਲ ਹਮਲੇ ’ਚ ਜ਼ਖ਼ਮੀ ਬਿਸ਼ਪ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਬਿਸ਼ਪ ਨੇ ਕਿਹਾ ਹੈ ਕਿ ਹਮਲਾਵਰ ਉਸ ਦੇ ਬੇਟੇ ਵਰਗਾ ਹੈ, ਇਸ ਲਈ ਉਹ ਉਸ ਨੂੰ ਮਾਫ ਕਰਨਾ ਚਾਹੁੰਦਾ ਹੈ। ਇਸ ਘਟਨਾ ‘ਤੇ ਬਿਸ਼ਪ ਨੇ ਕਿਹਾ, ‘‘ਮੈਂ ਹੁਣ ਠੀਕ ਹਾਂ ਅਤੇ ਮੈਂ ਉਸ ਨੂੰ ਮਾਫ਼ ਕਰ ਦਿੱਤਾ ਹੈ। ਮੈਂ ਉਸ ਨੂੰ ਦੱਸਣਾ ਚਾਹੁੰਦਾ ਹਾਂ, ਤੁਸੀਂ ਮੇਰੇ ਪੁੱਤਰ ਹੋ ਅਤੇ ਮੈਂ ਤੁਹਾਨੂੰ ਪਿਆਰ ਕਰਦਾ ਹਾਂ। ਮੈਂ ਹਮੇਸ਼ਾ ਤੁਹਾਡੇ ਲਈ ਪ੍ਰਾਰਥਨਾ ਕਰਾਂਗਾ। ਜਿਸ ਨੇ ਵੀ ਤੈਨੂੰ ਇਸ ਕੰਮ ਲਈ ਭੇਜਿਆ ਹੈ, ਮੈਂ ਉਸ ਨੂੰ ਵੀ ਮਾਫ਼ ਕਰ ਦੇਵਾਂਗਾ।’’

ਇਸ ਮਾਮਲੇ ਵਿਚ ਪੁਲਿਸ ਨੇ 16 ਸਾਲਾਂ ਦੇ ਨੌਜਵਾਨ ‘ਤੇ ਅੱਤਵਾਦ ਦਾ ਦੋਸ਼ ਲਗਾਇਆ ਹੈ। NSW ਪੁਲਿਸ ਨੇ ਕਿਹਾ ਕਿ ਉਹ ਸੋਮਵਾਰ ਰਾਤ ਨੂੰ ਵੇਕਲੇ ਚਰਚ ਵਿੱਚ ਹਮਲਾ ਕਰਨ ਲਈ 90 ਮਿੰਟ ਦਾ ਸਫ਼ਰ ਕਰ ਕੇ ਪੁੱਜਾ ਸੀ। ਨਾਬਾਲਗ ਨੂੰ ਅੱਜ ਅਦਾਲਤ ’ਚ ਪੇਸ਼ ਕੀਤਾ ਗਿਆ ਅਤੇ ਸੁਣਵਾਈ ਜੂਨ ਤਕ ਲਈ ਟਾਲ ਦਿੱਤੀ ਗਈ। ਬਿਸ਼ਪ ਨੇ ਆਪਣੇ ’ਤੇ ਹਮਲੇ ਤੋਂ ਬਾਅਦ ਚਰਚ ਦੇ ਬਾਹਰ ਹੋਈ ਹਿੰਸਾ ਨੂੰ ਦੇਖਦੇ ਹੋਏ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਵੀ ਕੀਤੀ। ਹਮਲੇ ਵਾਲੀ ਰਾਤ ਭਾਈਚਾਰੇ ਦੇ ਕੁਝ ਲੋਕਾਂ ਨੇ ਪੱਥਰਬਾਜ਼ੀ ਕੀਤੀ ਸੀ, ਜਿਸ ਵਿੱਚ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਅਤੇ ਪੁਲਿਸ ਦੀਆਂ ਕਈ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਿਆ।

Leave a Comment