ਮੈਲਬਰਨ : ਆਸਟ੍ਰੇਲੀਆ ਨੇ ਆਪਣੀ ਪਹਿਲੀ ਰਾਸ਼ਟਰੀ ਡਿਫ਼ੈਂਸ ਨੀਤੀ ਜਾਰੀ ਕੀਤੀ ਹੈ ਜੋ ਖੇਤਰ ਵਿੱਚ ਚੀਨ ਦੀਆਂ “ਧੱਕੇਸ਼ਾਹੀ ਦੀਆਂ ਰਣਨੀਤੀਆਂ” ਨੂੰ ਰੋਕਣ ‘ਤੇ ਕੇਂਦਰਤ ਹੈ। ਕੈਨਬਰਾ ਵੱਲੋਂ ਜਾਰੀ ਪਹਿਲੀ ਰਾਸ਼ਟਰੀ ਡਿਫ਼ੈਂਸ ਰਣਨੀਤੀ ਮੁਤਾਬਕ ਆਸਟ੍ਰੇਲੀਆ ਭਾਰਤ ਨੂੰ ‘ਚੋਟੀ ਦੇ ਡਿਫ਼ੈਂਸ ਭਾਈਵਾਲ’ ਦੇ ਰੂਪ ‘ਚ ਦੇਖਦਾ ਹੈ ਅਤੇ ਇੰਡੋ-ਪੈਸੇਫ਼ਿਕ ਸਥਿਰਤਾ ‘ਚ ਯੋਗਦਾਨ ਪਾਉਣ ਵਾਲੀਆਂ ਦੋਵੇਂ ਧਿਰਾਂ ਦਰਮਿਆਨ ਵਿਹਾਰਕ ਅਤੇ ਠੋਸ ਸਹਿਯੋਗ ਨੂੰ ਤਰਜੀਹ ਦੇ ਰਿਹਾ ਹੈ। ਨਵੀਂ ਡਿਫ਼ੈਂਸ ਨੀਤੀ ‘ਚ ਡਿਫ਼ੈਂਸ ਬਜਟ ਨੂੰ GDP ਦੇ 2 ਫੀਸਦੀ ਤੋਂ ਵਧਾ ਕੇ 2.4 ਫੀਸਦੀ ਕੀਤਾ ਜਾਵੇਗਾ। ਹਾਲਾਂਕਿ, ਬਹੁਤ ਸਾਰੇ ਮਾਹਰ ਇਸ ਨਾਲ ਹਥਿਆਰ ਇਕੱਠੇ ਕਰਨ ਦੀ ਦੌੜ ਵਧਣ ਦੀ ਭਵਿੱਖਬਾਣੀ ਕਰ ਰਹੇ ਹਨ। ਜਦਕਿ ਚੀਨ ਨੇ ਇਸ ਨਵੀਂ ਨੀਤੀ ‘ਤੇ ਆਸਟ੍ਰੇਲੀਆ ਨੂੰ ਚੇਤਾਵਨੀ ਦਿੱਤੀ ਹੈ, ਉਸ ਨੇ ਕਿਹਾ ਹੈ ਕਿ ਚੀਨ ਨੂੰ ਹਰ ਚੀਜ਼ ‘ਤੇ ਚੀਨ ‘ਤੇ ਦੋਸ਼ ਲਗਾਉਣ ਤੋਂ ਰੋਕਿਆ ਜਾਣਾ ਚਾਹੀਦਾ ਹੈ।
ਆਸਟ੍ਰੇਲੀਆ ਨੇ ਜਾਰੀ ਕੀਤੀ ਆਪਣੀ ਪਹਿਲੀ ਡਿਫ਼ੈਂਸ ਨੀਤੀ, ਭਾਰਤ ਨੂੰ ਦੱਸਿਆ ਭਾਈਵਾਲ, ਚੀਨ ਸਭ ਤੋਂ ਵੱਡਾ ਖ਼ਤਰਾ
