Qantas ਨੇ ਅਕਸਰ ਹਵਾਈ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਲਈ ਪੇਸ਼ ਕੀਤਾ ਨਵਾਂ ਪ੍ਰੋਗਰਾਮ, ਰਿਵਾਰਡ ਪੁਆਇੰਟਸ ’ਤੇ ਸੀਟਾਂ ਦੀ ਪੇਸ਼ਕਸ਼ ’ਚ ਕੀਤਾ ਗਿਆ ਵੱਡਾ ਵਾਧਾ

ਮੈਲਬਰਨ: Qantas ਨੇ ਕਲਾਸਿਕ ਪਲੱਸ ਫਲਾਈਟ ਰਿਵਾਰਡਜ਼ ਪੇਸ਼ ਕਰਦਿਆਂ ਆਪਣੇ ‘ਫ੍ਰੀਕੁਐਂਟ ਫਲਾਇਰ ਪ੍ਰੋਗਰਾਮ’ ਵਿੱਚ ਮਹੱਤਵਪੂਰਣ ਸੁਧਾਰ ਦਾ ਐਲਾਨ ਕੀਤਾ ਹੈ। ਇਹ ਤਬਦੀਲੀ, 35 ਸਾਲਾਂ ਵਿੱਚ ਸਭ ਤੋਂ ਵੱਡੀ, ਮੈਂਬਰਾਂ ਨੂੰ 2 ਕਰੋੜ ਤੋਂ ਵੱਧ ਹੋਰ ਸੀਟਾਂ ਤੱਕ ਪਹੁੰਚ ਪ੍ਰਦਾਨ ਕਰੇਗੀ, ਜਿਸ ਨਾਲ ਲੰਡਨ, ਟੋਕੀਓ, ਨਿਊਯਾਰਕ ਅਤੇ ਸਿੰਗਾਪੁਰ ਵਰਗੇ ਪ੍ਰਸਿੱਧ ਸਥਾਨਾਂ ਲਈ ਪੀਕ ਟਾਈਮ ਦੌਰਾਨ ਵੀ ਉਡਾਣਾਂ ਲਈ Qantas Points ਦੀ ਵਰਤੋਂ ਕਰਨਾ ਆਸਾਨ ਹੋ ਜਾਵੇਗਾ। ਕਲਾਸਿਕ ਰਿਵਾਰਡ ‘ਤੇ 50 ਲੱਖ ਸੀਟਾਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਹਾਲਾਂਕਿ ਕਲਾਸਿਕ ਪਲੱਸ ਨੂੰ ਆਮ ਤੌਰ ‘ਤੇ ਮੌਜੂਦਾ ਕਲਾਸਿਕ ਇਨਾਮ ਸੀਟਾਂ ਨਾਲੋਂ ਵਧੇਰੇ ਪੁਆਟਿੰਟਸ ਦੀ ਜ਼ਰੂਰਤ ਹੋਏਗੀ, ਪਰ ਇਸ ਦੀ ਉਪਲਬਧਤਾ ਵਿਆਪਕ ਹੋਣ ਮੁਸਾਫ਼ਰਾਂ ਲਈ ਲਾਹੇਵੰਦ ਸਾਬਤ ਹੋ ਸਕਦਾ ਹੈ। ਪੁਰਾਣੇ ਕਲਾਸਿਕ ਰਿਵਾਰਡਜ਼ ‘ਤੇ ਸਿਡਨੀ ਤੋਂ ਲੰਡਨ ਦੀ ਉਡਾਣ ਦੀ ਕੀਮਤ 110,400 ਅੰਕ ਅਤੇ 714 ਡਾਲਰ ਹੋਵੇਗੀ, ਜਦੋਂ ਕਿ ਕਲਾਸਿਕ ਪਲੱਸ ਦੀ ਕੀਮਤ 130,600 ਤੋਂ ਵੱਧ 714 ਡਾਲਰ ਅਤੇ ਪੀਕ ਟਾਈਮ ‘ਤੇ 191,800 ਅੰਕ ਅਤੇ 714 ਡਾਲਰ ਹੋਵੇਗੀ। ਕਲਾਸਿਕ ਪਲੱਸ ਰਿਵਾਰਡ ਸੀਟਾਂ ਹੁਣ 1 ਜੁਲਾਈ 2024 ਤੋਂ ਯਾਤਰਾ ਲਈ ਆਸਟਰੇਲੀਆ ਤੋਂ ਰਵਾਨਾ ਹੋਣ ਵਾਲੀਆਂ ਕੰਟਾਸ ਅੰਤਰਰਾਸ਼ਟਰੀ ਉਡਾਣਾਂ ਲਈ ਆਨਲਾਈਨ ਬੁੱਕ ਕੀਤੀਆਂ ਜਾ ਸਕਦੀਆਂ ਹਨ, ਸਾਲ ਦੇ ਅੰਤ ਤੱਕ ਹੋਰ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ।

Leave a Comment