ਸਿਡਨੀ ਫਲਾਈਟ ਦੌਰਾਨ ਸ਼ਰਮਨਾਕ ਹਰਕਤ ਕਰਨ ਵਾਲੇ ਨੂੰ ਲੱਗਾ ਸੈਂਕੜੇ ਡਾਲਰ ਦਾ ਜੁਰਮਾਨਾ

ਮੈਲਬਰਨ: ਸਿਡਨੀ ਹਵਾਈ ਅੱਡੇ ‘ਤੇ ਇਕ ਫਲਾਈਟ ਦੇ ਉਤਰਨ ‘ਚ ਦੇਰੀ ਹੋਣ ‘ਤੇ ਇਕ ਮੁਸਾਫ਼ਰ ਨੂੰ ਕੱਪ ‘ਚ ਪਿਸ਼ਾਬ ਕਰਨ ਲਈ ਜੁਰਮਾਨਾ ਲਗਾਇਆ ਗਿਆ ਹੈ। ਇਹ ਘਟਨਾ ਪਿਛਲੇ ਸਾਲ ਦਸੰਬਰ ‘ਚ ਆਕਲੈਂਡ ਤੋਂ ਏਅਰ ਨਿਊਜ਼ੀਲੈਂਡ ਦੀ ਤਿੰਨ ਘੰਟੇ ਦੀ ਉਡਾਣ ਦੌਰਾਨ ਵਾਪਰੀ ਸੀ। ਪਰ ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਦੀ ਨਿਊਜ਼ ਵੈੱਬਸਾਈਟ ‘ਸਟੱਫ’ ’ਚ ਪ੍ਰਕਾਸ਼ਤ ਹੋਣ ਤੋਂ ਬਾਅਦ ਹੀ ਲੋਕਾਂ ਦੇ ਧਿਆਨ ’ਚ ਆਈ। ਫਰਵਰੀ ‘ਚ ਸਿਡਨੀ ਦੀ ਇਕ ਅਦਾਲਤ ਨੇ ਹਮਲਾਵਰ ਵਿਵਹਾਰ ਲਈ 53 ਸਾਲ ਦੇ ਵਿਅਕਤੀ ‘ਤੇ 600 ਆਸਟ੍ਰੇਲੀਆਈ ਡਾਲਰ ਦਾ ਜੁਰਮਾਨਾ ਲਗਾਇਆ ਸੀ। ਉਸ ਵਿਅਕਤੀ ਦਾ ਨਾਮ ਜਾਰੀ ਨਹੀਂ ਕੀਤਾ ਗਿਆ ਹੈ।

ਜਹਾਜ਼ ਅੰਦਰ ਮੁਲਜ਼ਮ ਮੁਸਾਫ਼ਰ ਦੀ ਲਾਈਨ ਵਿਚ ਬੈਠੀ ਇਕ ਹੋਰ ਮੁਸਾਫ਼ਰ ਹੌਲੀ ਨੇ ਉਸ ਦੀ ਸ਼ਿਕਾਇਤ ਜਹਾਜ਼ ਦੇ ਚਾਲਕ ਦਲ ਨੂੰ ਕੀਤੀ ਸੀ। ਉਸ ਨੇ ਦੱਸਿਆ ਕਿ ਉਹ ਅਤੇ ਉਸ ਦੀ 15 ਸਾਲ ਦੀ ਬੇਟੀ ਵਿਚਕਾਰਲੀਆਂ ਸੀਟਾਂ ‘ਤੇ ਬੈਠੇ ਸਨ, ਜਦੋਂ ਖਿੜਕੀ ਦੀ ਸੀਟ ‘ਤੇ ਬੈਠਾ ਵਿਅਕਤੀ ਕੱਪ ‘ਚ ਪਿਸ਼ਾਬ ਕਰ ਰਿਹਾ ਸੀ। ਉਸ ਸਮੇਂ ਜਹਾਜ਼ ਲਗਭਗ 20 ਮਿੰਟ ਤੱਕ ਸੜਕ ‘ਤੇ ਖੜ੍ਹਾ ਸੀ ਅਤੇ ਟਰਮੀਨਲ ਗੇਟ ਵੰਡੇ ਜਾਣ ਦੀ ਉਡੀਕ ਕਰ ਰਿਹਾ ਸੀ। ਹੌਲੀ ਨੇ ਕਿਹਾ ਕਿ ਵਿਅਕਤੀ “ਸਪੱਸ਼ਟ ਤੌਰ ‘ਤੇ ਕਾਫ਼ੀ ਸ਼ਰਾਬੀ” ਸੀ ਅਤੇ ਜਦੋਂ ਉਹ ਬਾਹਰ ਨਿਕਲਿਆ ਤਾਂ ਉਸ ਨੇ ਜਹਾਜ਼ ਦੇ ਇੱਕ ਅਟੈਂਡੈਂਟ ‘ਤੇ ਪਿਸ਼ਾਬ ਸੁੱਟ ਦਿੱਤਾ।

Leave a Comment