‘ਜੈਪੁਰ ਦਾ ਮਹਾਰਾਜਾ’ ਆਸਟ੍ਰੇਲੀਆ ‘ਚ ਖੇਡੇਗਾ ਪੋਲੋ, ਸਿਡਨੀ ‘ਚ ਹੋਵੇਗੀ ਰਾਜਾ ਮਾਨ ਸਿੰਘ ਦੇ ਪੜਪੋਤਰੇ ਦੀ ਪਰਖ

ਮੈਲਬਰਨ: ਜੈਪੁਰ ਦੇ ਮਹਾਰਾਜਾ ਪਦਮਨਾਭ ਸਿੰਘ ਇਸ ਸਮੇਂ ਸਿਡਨੀ, ਆਸਟ੍ਰੇਲੀਆ ਵਿੱਚ ਹਨ। ਭਾਰਤੀ ਸ਼ਾਹੀ ਖ਼ਾਨਦਾਨ ’ਚੋਂ 25 ਸਾਲ ਦੇ ਪਦਮਨਾਭ ਸਿੰਘ ਇੱਥੇ ਪੋਲੋ ਖੇਡਣ ਲਈ ਅਤੇ ਇਹ ਦਰਸਾਉਣ ਲਈ ਆਏ ਹਨ ਕਿ ਇਹ ਖੇਡ ਸਿਰਫ਼ ਸ਼ਾਹੀ ਖ਼ਾਨਦਾਨਾਂ ਵਾਲਿਆਂ ਨਹੀਂ ਬਲਕਿ ਹਰ ਕਿਸੇ ਲਈ ਹੈ। ਉਹ ਐਤਵਾਰ ਨੂੰ ਵਿੰਡਸਰ ਪੋਲੋ ਕਲੱਬ ਵਿਚ ਭਾਰਤ ਅਤੇ ਆਸਟ੍ਰੇਲੀਆ ਦੀਆਂ ਰਾਸ਼ਟਰੀ ਟੀਮਾਂ ਵਿਚਾਲੇ ਹੋਣ ਵਾਲੇ ਮੈਚ ਵਿਚ ਹਿੱਸਾ ਲੈਣਗੇ। ਪਦਮਨਾਭ ਸਿੰਘ ਨੂੰ ‘ਪਾਚੋ’ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਪਾਚੋ ਨੂੰ 2011 ਵਿੱਚ ਆਪਣੇ ਦਾਦਾ ਦੀ ਮੌਤ ਤੋਂ ਬਾਅਦ 12 ਸਾਲ ਦੀ ਉਮਰ ਵਿੱਚ ਅਣਅਧਿਕਾਰਤ ਤੌਰ ‘ਤੇ ਜੈਪੁਰ ਦਾ ਮਹਾਰਾਜਾ ਬਣਾਇਆ ਗਿਆ ਸੀ। ਉਨ੍ਹਾਂ ਦੀਆਂ ਰਗਾਂ ’ਚ ਜੈਪੁਰ ਸ਼ਾਹੀ ਖ਼ਾਨਦਾਨ ਦੀਆਂ 300 ਪੀੜ੍ਹੀਆਂ ਦਾ ਖ਼ੂਨ ਦੌੜ ਰਿਹਾ ਹੈ। ਉਨ੍ਹਾਂ ਦੇ ਪੜਦਾਦਾ ਮਾਨ ਸਿੰਘ (ਦੂਜੇ) ਬ੍ਰਿਟਿਸ਼ ਰਾਜ ਅਧੀਨ ਰਾਜ ਕਰਨ ਵਾਲੇ ਆਖ਼ਰੀ ਮਹਾਰਾਜਾ ਸਨ। ਭਾਵੇਂ 1971 ਤੋਂ ਬਾਅਦ ਭਾਰਤ ’ਚ ਸ਼ਾਹੀ ਅਹੁਦਿਆਂ, ਰਾਜਕੁਮਾਰਾਂ ਨੂੰ ਦਿੱਤੀ ਜਾਣ ਵਾਲੀ ਪੈਨਸ਼ਨ ਅਤੇ ਲਾਭ ਬੰਦ ਕਰ ਦਿੱਤੇ ਗਏ ਸਨ, ਪਰ ਸ਼ਾਹੀ ਖ਼ਾਨਦਾਨਾਂ ਨੂੰ ਭਾਰਤ ’ਚ ਅਜੇ ਵੀ ਮਾਨਤਾ ਦਿੱਤੀ ਜਾਂਦੀ ਹੈ ਅਤੇ ਮਾਣ-ਸਨਮਾਨ ਕੀਤਾ ਜਾਂਦਾ ਹੈ।

Leave a Comment