ਨਿਊਜ਼ੀਲੈਂਡ ‘ਚ ਇਮੀਗਰੇਸ਼ਨ 11 ਅਪ੍ਰੈਲ ਤੋਂ ਕਰੇਗੀ ਹੋਰ ਸਖਤੀ

ਮੈਲਬਰਨ: ਇਮੀਗਰੇਸ਼ਨ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ‘ਬਹੁਤ ਥੋੜ੍ਹੇ’ ਇੰਪਲੋਏਅਰਸ ’ਤੇ ਇਮੀਗਰੇਸ਼ਨ ਨਿਊਜ਼ੀਲੈਂਡ ਜਲਦ ਹੀ ਸਖ਼ਤੀ ਕਰਨ ਜਾ ਰਿਹਾ ਹੈ। 11 ਅਪ੍ਰੈਲ 2024 ਤੋਂ, ਜੋ ਇੰਪਲੋਏਅਰਸ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਕੰਮ ਦਿੰਦੇ ਹੋਏ, ਗੈਰ-ਕਾਨੂੰਨੀ ਢੰਗ ਨਾਲ ਕੰਮ ’ਤੇ ਰੱਖਦੇ ਹੋਏ ਜਾਂ 10 ਦਿਨਾਂ ਅੰਦਰ ਜਾਣਕਾਰੀ ਦੇਣ ਦੇ ਨਿਯਮ ਦੀ ਪਾਲਣਾ ਕਰਨ ਵਿੱਚ ਅਸਫਲ ਪਾਏ ਜਾਂਦੇ ਹਨ, ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਜਾ ਸਕਦਾ ਹੈ। ਕਾਨੂੰਨ ਦੀ ਉਲੰਘਣਾ ਪਾਏ ਜਾਣ ’ਤੇ ਘੱਟੋ-ਘੱਟ 1 ਹਜ਼ਾਰ ਡਾਲਰ ਦਾ ਜੁਰਮਾਨਾ ਲੱਗ ਸਕਦਾ ਹੈ ਅਤੇ ਉਹ ਐਕਰੀਡਿਟਡ ਇੰਪਲੋਏਅਰ ਜਾਂ ਮਾਨਤਾ ਪ੍ਰਾਪਤ ਸੀਜ਼ਨਲ ਇੰਪਲੋਏਅਰ ਦਾ ਸਟੇਟਸ ਗੁਆ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ’ਤੇ ਪ੍ਰਵਾਸੀ ਵਰਕਰਾਂ ਲਈ ਹੋਰ ਵੀਜ਼ਾ ਦੇਣ ‘ਤੇ ਪਾਬੰਦੀ ਲਗਾਈ ਜਾ ਸਕਦੀ ਹੈ, ਅਤੇ ਉਨ੍ਹਾਂ ਦਾ ਨਾਮ ਵੀ ਜਨਤਕ ਕੀਤਾ ਜਾਵੇਗਾ। ਨਵੇਂ ਸਾਧਨ ਸਹੀ ਕੰਮ ਕਰਨ ਵਾਲੇ ਜ਼ਿਆਦਾਤਰ ਇੰਪਲੋਏਅਰਸ ਲਈ ਬਰਾਬਰ ਦੇ ਮੌਕੇ ਯਕੀਨੀ ਕਰਨ ਲਈ ਲਿਆਂਦੇ ਗਏ ਹਨ।

Leave a Comment