ਗਾਜ਼ਾ ’ਚ ਜੰਗ ਦੌਰਾਨ ਆਸਟ੍ਰੇਲੀਆ ਏਡ ਵਰਕਰ ਦੀ ਮੌਤ, PM ਐਲਬਨੀਜ਼ ਨੇ ਇਜ਼ਰਾਈਲ ਤੋਂ ਮੰਗੀ ਜਵਾਬਦੇਹੀ

ਮੈਲਬਰਨ: ਸੈਂਟਰਲ ਗਾਜ਼ਾ ‘ਤੇ ਹੋਏ ਇੱਕ ਇਜ਼ਰਾਇਲੀ ਹਵਾਈ ਹਮਲੇ ‘ਚ ਆਸਟ੍ਰੇਲੀਆਈ ਏਡ ਵਰਕਰ ਜ਼ੋਮੀ ਫ੍ਰੈਂਕਕਾਮ ਦੀ ਮੌਤ ਹੋ ਗਈ ਹੈ। ਜ਼ੋਮੀ ਫ੍ਰੈਂਕਕਾਮ ਸਮੇਤ ਹਵਾਈ ਹਮਲੇ ਵਿਚ ਵਰਲਡ ਸੈਂਟਰਲ ਕਿਚਨ ਚੈਰਿਟੀ ਵਿਚ ਕੰਮ ਕਰਨ ਵਾਲੇ ਚਾਰ ਹੋਰ ਏਡ ਵਰਕਰਾਂ ਦੀ ਵੀ ਮੌਤ ਹੋ ਗਈ। ਇਜ਼ਰਾਈਲ ਦੀ ਡਿਫ਼ੈਂਸ ਫੋਰਸ ਦਾ ਕਹਿਣਾ ਹੈ ਕਿ ਉਹ ਜ਼ੋਮੀ ਫ੍ਰੈਂਕਕਾਮ ਦੀ ਮੌਤ ਬਾਰੇ ਦੀ ਪੂਰੀ ਸਮੀਖਿਆ ਕਰ ਰਹੀ ਹੈ। ਜਦਕਿ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਇਜ਼ਰਾਈਲ ਦੇ ਅੰਬੈਸਡਰ ਨੂੰ ਤਲਬ ਕੀਤਾ ਹੈ ਅਤੇ ਇਜ਼ਰਾਈਲ ਤੋਂ ਜਵਾਬਦੇਹੀ ਮੰਗੀ ਹੈ। ਜਦਕਿ ਜ਼ੋਮੀ ਫ੍ਰੈਂਕਕਾਮ ਦੇ ਪਰਿਵਾਰ ਨੇ ਉਸ ਦੀ ਨਿਸ਼ਕਾਮਤਾ ਅਤੇ ਬਹਾਦਰੀ ਦੀ ਗੱਲ ਕਰਦਿਆਂ ਇਕ ਬਿਆਨ ‘ਚ ਕਿਹਾ, ‘‘ਉਹ ਇੱਕ ਦਿਆਲੂ, ਨਿਰਸਵਾਰਥ ਅਤੇ ਸ਼ਾਨਦਾਰ ਇਨਸਾਨ ਸੀ ਜੋ ਲੋੜ ਦੇ ਸਮੇਂ ਦੂਜਿਆਂ ਦੀ ਮਦਦ ਕਰਨ ਲਈ ਦੁਨੀਆ ਦੀ ਯਾਤਰਾ ’ਤੇ ਸੀ।’’ ਬਿਆਨ ਵਿਚ ਕਿਹਾ ਗਿਆ ਹੈ ਕਿ ਉਹ ਅਜੇ ਵੀ ਜ਼ੋਮੀ ਦੀ ਮੌਤ ਦੇ ਸਦਮੇ ਤੋਂ ਜੂਝ ਰਹੇ ਹਨ।

Leave a Comment