ਮੈਲਬਰਨ: ਸਿਡਨੀ ’ਚ ਰਹਿਣ ਵਾਲੇ ਇੱਕ ਵਿਅਕਤੀ ਦੀ ਜ਼ਿੰਦਗੀ ਉਦੋਂ ਬਦਲ ਗਈ ਜਦੋਂ ਉਸ ਨੂੰ ਫ਼ੋਨ ’ਤੇ ਦੱਸਿਆ ਗਿਆ ਕਿ ਉਸ ਨੇ 4 ਕਰੋੜ ਡਾਲਰ ਦਾ ਪਾਵਰਬਾਲ ਦਾ ਜੈਕਪਾਟ ਜਿੱਤ ਲਿਆ ਹੈ। ਫ਼ੋਨਕਾਲ ਤੋਂ ਪਹਿਲਾਂ ਉਸ ਨੂੰ ਪਤਾ ਵੀ ਨਹੀਂ ਸੀ ਕਿ ਉਸ ਨੇ ਲਾਟਰੀ ਖ਼ਰੀਦੀ ਹੈ। ਅਸਲ ’ਚ ਉਸ ਨੇ ਲਾਟਰੀ ਦਾ ਸਬਸਕ੍ਰਿਪਸ਼ਨ ਲਿਆ ਸੀ ਜਿਸ ਨਾਲ ਜਦੋਂ ਵੀ ਡਰਾਅ 2 ਕਰੋੜ ਡਾਲਰ ਤੋਂ ਵੱਧ ਜਾਂਦਾ ਹੈ ਤਾਂ ਉਸ ਦੀ ਲਾਟਰੀ ਖ਼ੁਦ ਬ ਖ਼ੁਦ ਹੀ ਖ਼ਰੀਦੀ ਜਾਂਦੀ ਹੈ। ਉਸ ਨੇ ਲਾਟਰੀ ਜਿੱਤਣ ਤੋਂ ਬਾਅਦ ਕਿਹਾ, ‘‘ਫ਼ੋਨਕਾਲ ਤੋਂ ਪਹਿਲਾਂ ਮੈਨੂੰ ਸਿਰਦਰਦ ਸੀ ਪਰ ਹੁਣ ਮੈਂ ਇਸ ਬਾਰੇ ਸੋਚ ਵੀ ਨਹੀਂ ਰਿਹਾ।’’ ਉਸ ਨੇ ਕਿਹਾ ਕਿ ਉਹ ਏਨੀ ਰਕਮ ਨਾਲ ਸਭ ਤੋਂ ਪਹਿਲਾਂ ਤਾਂ ਆਪਣੇ ਮਕਾਨ ਦਾ ਕਰਜ਼ ਉਤਾਰੇਗਾ ਅਤੇ ਉਸ ਨੂੰ ਆਪਣੇ ਆਲੇ-ਦੁਆਲੇ ਕਈ ਜ਼ਰੂਰਤ ਜ਼ਰੂਰਤਮੰਦਾਂ ਦੀ ਜਾਣਕਾਰੀ ਹੈ, ਜਿਨ੍ਹਾਂ ਦੀ ਉਹ ਮਦਦ ਮਰੇਗਾ।
ਡਰਾਅ 1452 ਲਈ ਜੇਤੂ ਨੰਬਰ 5, 15, 24, 27, 30, 32 ਅਤੇ 35 ਸਨ ਅਤੇ ਪਾਵਰਬਾਲ 2 ਸੀ। ਡਿਵੀਜ਼ਨ ਦੋ ਦੇ ਤਿੰਨ ਜੇਤੂ ਵੀ ਸਨ, ਹਰੇਕ ਨੇ 225,000 ਡਾਲਰ ਜਿੱਤਿਆ। ਪਿਛਲੀ ਵਾਰ ਕਿਸੇ ਵਿਅਕਤੀਗਤ ਐਂਟਰੀ ਨੇ ਪਿਛਲੇ ਸਾਲ ਅਗਸਤ ਵਿੱਚ 40 ਮਿਲੀਅਨ ਡਾਲਰ ਦਾ ਪਾਵਰਬਾਲ ਡਿਵੀਜ਼ਨ ਵਨ ਇਨਾਮ ਜਿੱਤਿਆ ਸੀ, ਜਦੋਂ NSW ਦੇ ਵੈਂਟਵਰਥ ਦੇ 10 ਸਿੰਡੀਕੇਟ ਖਿਡਾਰੀਆਂ ਨੇ ਜ਼ਿੰਦਗੀ ਬਦਲਣ ਵਾਲੇ ਇਨਾਮ ਦਾ ਇੱਕ ਹਿੱਸਾ ਜਿੱਤਿਆ ਸੀ।