ਆਸਟ੍ਰੇਲੀਆਈ ਵਿਗਿਆਨੀ ਨੇ ਖ਼ੁਦ ਨੂੰ ਦੱਸਿਆ ਸੀ Bitcoin ਦਾ ਨਿਰਮਾਤਾ, ਅਦਾਲਤ ਨੇ ਦਾਅਵਾ ਕੀਤਾ ਰੱਦ, ਜਾਣੋ ਪੂਰਾ ਮਾਮਲਾ

ਮੈਲਬਰਨ: ਲੰਡਨ ਦੀ ਹਾਈ ਕੋਰਟ ਨੇ ਆਸਟ੍ਰੇਲੀਆ ਦੇ ਕੰਪਿਊਟਰ ਵਿਗਿਆਨੀ ਕ੍ਰੇਗ ਰਾਈਟ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ ਕਿ ਉਹ ਹੀ Bitcoin ਨਿਰਮਾਤਾ ਸਤੋਸ਼ੀ ਨਾਕਾਮੋਟੋ ਹੈ। ਰਾਈਟ ਲੰਬੇ ਸਮੇਂ ਤੋਂ ਦਾਅਵਾ ਕਰਦਾ ਰਿਹਾ ਹੈ ਕਿ ਉਹ 2008 ਦੇ ਵ੍ਹਾਈਟ ਪੇਪਰ ਦਾ ਲੇਖਕ ਹੈ, ਜਿਸ ਦੇ ਆਧਾਰ ’ਤੇ ਬਿਟਕੋਇਨ ਨੂੰ ਵਿਕਸਤ ਕੀਤਾ ਗਿਆ। ਪਰ ਹੁਣ ਜੱਜ ਜੇਮਜ਼ ਮੇਲੋਰ ਨੇ ਕਿਹਾ ਹੈ ਕਿ ਰਾਈਟ ਸਤੋਸ਼ੀ ਨਹੀਂ ਹੈ। ਜੱਜ ਨੇ ਕਿਹਾ ਕਿ ਉਹ ਇਸ ਫੈਸਲੇ ਦਾ ਕਾਰਨ ਬਾਅਦ ’ਚ ਦੱਸਣਗੇ।

ਕ੍ਰਿਪਟੋ ਓਪਨ ਪੇਟੈਂਟ ਅਲਾਇੰਸ (COPA) ਨੇ ਰਾਈਟ ਦੇ ਖਿਲਾਫ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ ਅਤੇ ਮੰਗ ਕੀਤੀ ਸੀ ਕਿ ਅਦਾਲਤ ਫੈਸਲਾ ਸੁਣਾਏ ਕਿ ਰਾਈਟ ਸਤੋਸ਼ੀ ਨਾਕਾਮੋਟੋ ਨਹੀਂ ਹੈ। COPA ਦੇ ਮੈਂਬਰਾਂ ਵਿੱਚ ਟਵਿੱਟਰ ਦੇ ਸੰਸਥਾਪਕ ਜੈਕ ਡੋਰਸੀ ਦੀ ਕੰਪਨੀ ਬਲਾਕ ਵੀ ਸ਼ਾਮਲ ਹੈ। COPA ਨੇ ਰਾਈਟ ‘ਤੇ ਮੁਕੱਦਮੇ ਦੌਰਾਨ ਆਪਣੇ ਦਾਅਵੇ ਨੂੰ ਸਾਬਤ ਕਰਨ ਲਈ ਵਾਰ-ਵਾਰ ਜਾਅਲੀ ਦਸਤਾਵੇਜ਼ ਬਣਾਉਣ ਦਾ ਦੋਸ਼ ਲਾਇਆ। ਰਾਈਟ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਅਜੇ ਤਕ Bitcoin ਦਾ ਅਸਲ  ਨਿਰਮਾਤਾ ਅਨਜਾਣ ਹੀ ਬਣਿਆ ਹੋਇਆ ਹੈ।

Leave a Comment