ਮੈਲਬਰਨ: ਉੱਤਰੀ NSW ਵਿੱਚ ਰਾਤ ਨੂੰ ਵਾਪਰੇ ਇੱਕ ਭਿਆਨਕ ਹਾਦਸੇ ਵਿੱਚ ਇੱਕ ਔਰਤ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ। ਇਹ ਚਾਰੇ ਜਣੇ ਬਲੀਨਾ ਦੇ ਦੱਖਣ ਵਿੱਚ ਨੌਰਦਰਨ ਰਿਵਰਸ ਰੀਜਨ ਦੇ ਇੱਕ ਛੋਟੇ ਜਿਹੇ ਕਸਬੇ ਵਰਡੇਲ ਵਿੱਚ ਬੈਕ ਚੈਨਲ ਰੋਡ ਤੋਂ ਆਈ ਇੱਕ ਗੱਡੀ ’ਚ ਬੈਠੇ ਸਨ ਜੋ ਸੜਕ ਤੋਂ ਉਤਰ ਕੇ ਪਲਟ ਗਈ ਸੀ। ਸ਼ਨੀਵਾਰ ਸਵੇਰੇ 5:45 ਵਜੇ ਦੇ ਕਰੀਬ ਐਮਰਜੈਂਸੀ ਸੇਵਾਵਾਂ ਨੂੰ ਇੱਕ ਨੀਲੀ ਮਾਜ਼ਦਾ ਬੀਟੀ50 ਗੱਡੀ ਮਿਲੀ। ਕਾਰ ਵਿਚ ਸਵਾਰ ਚਾਰੇ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸਾ ਜਾਂਚ ਯੂਨਿਟ ਦੀ ਮਾਹਰ ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਹਾਦਸੇ ਵਾਲੀ ਥਾਂ ’ਤੇ ਸੜਕ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ।
ਵਰਡੇਲ ’ਚ ਭਿਆਨਕ ਸੜਕ ਹਾਦਸਾ, ਇੱਕ ਔਰਤ ਸਮੇਤ ਚਾਰ ਜਣਿਆਂ ਦੀ ਮੌਤ
