ਕਤਲ ਦੀ ਮੁਲਜ਼ਮ 12 ਸਾਲਾਂ ਦੀ ਕੁੜੀ ਬਾਰੇ ਅਦਾਲਤ ਨੇ ਸੁਣਾਇਆ ਨਵਾਂ ਹੁਕਮ, ਜਾਣੋ ਕੁੜੀ ਨੇ ਕੀਤਾ ਕੀ ਸਵਾਲ…

ਮੈਲਬਰਨ: ਕਤਲ ਦੇ ਦੋਸ਼ ’ਚ ਹਿਰਾਸਤ ਅਧੀਨ 12 ਸਾਲਾਂ ਦੀ ਇੱਕ ਮੈਲਬਰਨ ਵਾਸੀ ਕੁੜੀ ਨੂੰ ਹੁਣ ਇਕੱਲੀ ਰੱਖਿਆ ਜਾਵੇਗਾ। ਅਦਾਲਤ ਨੂੰ ਉਸ ਦੇ ਰਹਿਣ ਲਈ ਬਣਾਈ ਜਾ ਰਹੀ ਰਿਹਾਇਸ਼ ਬਾਰੇ ਜਾਣੂ ਕਰਵਾਇਆ ਗਿਆ ਹੈ। ਕਾਨੂੰਨੀ ਕਾਰਨਾਂ ਕਰਕੇ ਕੁੜੀ ਦੀ ਪਛਾਣ ਨਹੀਂ ਕੀਤੀ ਜਾ ਸਕਦੀ, ਜਿਸ ਨੇ 16 ਨਵੰਬਰ ਨੂੰ ਉਸ ਨੂੰ ਇੱਕ 37 ਸਾਲ ਦੀ ਔਰਤ ਦਾ ਕਤਲ ਕਰ ਦਿਤਾ ਸੀ। ਜ਼ਮਾਨਤ  ਮਿਲਣ ਤੋਂ ਬਾਅਦ ਉਸ ਨੂੰ ਸੁਰੱਖਿਅਤ ਵੈਲਫ਼ੇਅਰ ਫ਼ੈਸੇਲਿਟੀ ’ਚ ਭੇਜ ਦਿੱਤਾ ਗਿਆ ਸੀ।

ਹਾਲਾਂਕਿ ‘ਡਿਪਾਰਟਮੈਂਟ ਆਫ਼ ਫ਼ੈਮਿਲੀ, ਫ਼ੇਅਰਨੈੱਸ ਐਂਡ ਹਾਊਸਿੰਗ’ ਨੇ ਦਸੰਬਰ ’ਚ ਉਸ ਦੀ ਜ਼ਮਾਨਤ ਖ਼ਤਮ ਕਰਨ ਦੀ ਅਪੀਲ ਪਾਈ ਸੀ ਅਤੇ ਕਿਹਾ ਸੀ ਕਿ ਉਹ ਹੋਰ ਜ਼ਿਆਦਾ ਹਿੰਸਕ ਹੋ ਗਈ ਹੈ ਅਤੇ ਉਸ ਦੀ, ਸਟਾਫ਼ ਦੀ ਅਤੇ ਹੋਰ ਵਸਨੀਕਾਂ ਦੀ ਸੁਰੱਖਿਆ ਯਕੀਨੀ ਕਰਨਾ ਮੁਸ਼ਕਲ ਹੋ ਗਿਆ ਹੈ। ਉਸ ਨੇ ਫ਼ੈਸੇਲਿਟੀ ਦੇ ਹੋਰ ਬੱਚਿਆਂ ਨੂੰ ਕਤਲ ਕਰਨ ਅਤੇ ਉਸ ਥਾਂ ਨੂੰ ਅੱਗ ਲਾ ਦੇਣ ਦੀ ਧਮਕੀਆਂ ਦਿੱਤੀਆਂ।

ਹਾਲਾਂਕਿ ਅਦਾਲਤ ਨੇ ਉਸ ਦੀ ਜ਼ਮਾਨਤ ਖ਼ਤਮ ਕਰਨ ਦੀਆਂ ਅਪੀਲਾਂ ਰੱਦ ਕਰ ਦਿੱਤੀਆਂ ਅਤੇ ਕਿਹਾ ਕਿ ਉਹ ਹਰ 21 ਦਿਨਾਂ ਬਾਅਦ ਸਥਿਤੀ ਦੀ ਸਮੀਖਿਆ ਕਰੇਗਾ। ਅਦਾਲਤ ’ਚ ਕੁੜੀ ਨੂੰ ਵੀਡੀਉ ਲਿੰਕ ਰਾਹੀਂ ਇਕੱਲੀ ਬੈਠੀ ਵਿਖਾਇਆ ਗਿਆ। ਕੁੜੀ ਦੇ ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਕੁੜੀ ਸਵਾਲ ਕਰ ਰਹੀ ਹੈ ਕਿ ਉਸ ਨੂੰ ਕਦੋਂ ਤਕ ਸੁਰੱਖਿਅਤ ਵੈਲਫ਼ੇਅਰ ਫ਼ੈਸੇਲਿਟੀ ’ਚ ਰੱਖਿਆ ਜਾਵੇਗਾ ਅਤੇ ਉਸ ਨੂੰ ਹੋਰਨਾਂ ਬੱਚਿਆਂ ਨਾਲ ਕਿਉਂ ਖੇਡਣ ਨਹੀਂ ਦਿੱਤਾ ਜਾ ਰਿਹਾ। ਕੇਸ ਦੀ ਅਗਲੀ ਸੁਣਵਾਈ ਮਾਰਚ ’ਚ ਹੋਵੇਗੀ।

ਇਹ ਵੀ ਪੜ੍ਹੋ : ਮੈਲਬਰਨ ’ਚ 12 ਸਾਲਾਂ ਦੀ ਕੁੜੀ ਕਤਲ ਦੇ ਦੋਸ਼ ’ਚ ਗ੍ਰਿਫ਼ਤਾਰ (12 years old girl arrested for murder), ਵਕੀਲ ਨੇ ਕਿਹਾ… – Sea7 Australia

Leave a Comment