ਕੁਈਨਜ਼ਲੈਂਡ ’ਚ ਮੁੜ ਹੜ੍ਹਾਂ ਦੀ ਚੇਤਾਵਨੀ, ਵੈਸਟਰਨ ਆਸਟ੍ਰੇਲੀਆ ’ਚ ਚੱਲੇਗੀ ਲੂ, ਜਾਣੋ ਵੀਕਐਂਡ ’ਤੇ ਮੌਸਮ ਦੀ ਭਵਿੱਖਬਾਣੀ

ਮੈਲਬਰਨ: ਜੈਸਪਰ ਤੂਫ਼ਾਨ ਕਾਰਨ ਆਏ ਹੜ੍ਹਾਂ ਦੇ ਨੁਕਸਾਨ ਦੀ ਭਰਪਾਈ ਕਰਨ ਦੀ ਕੋਸ਼ਿਸ਼ ਕਰ ਰਹੇ ਉੱਤਰੀ ਕੁਈਨਜ਼ਲੈਂਡ ਦੇ ਵਸਨੀਕਾਂ ਨੂੰ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਮੌਨਸੂਨ ਦੇ ਇਸ ਮੀਂਹ ਦੇ ਚੱਕਰਵਾਤ ‘ਚ ਬਦਲਣ ਦੀ 25 ਫੀਸਦੀ ਸੰਭਾਵਨਾ ਹੈ। ਇਸ ਦੇ ਅਸਰ ਵੱਜੋਂ ਆਸਟ੍ਰੇਲੀਆ ਦੇ ਪੂਰੇ ਉੱਤਰੀ ਸਮੁੰਦਰੀ ਕੰਢੇ ਨੇੜਲੇ ਇਲਾਕੇ ’ਚ 50 ਮਿਲੀਮੀਟਰ ਤੋਂ 150 ਮਿਲੀਮੀਟਰ ਤੱਕ ਬਾਰਸ਼ ਹੋਣ ਦੀ ਉਮੀਦ ਹੈ। ਜਦਕਿ ਨਾਰਦਰਨ ਟੈਰੀਟੋਰੀ ਸਥਿਤ ਡਾਰਵਿਨ ਦੇ ਪੱਛਮ ‘ਚ ਬਣਨ ਵਾਲੇ ਹੇਠਲੇ ਪੱਧਰ ‘ਤੇ ਟਾਪ ਐਂਡ ਜਾਂ ਪੱਛਮੀ ਆਸਟ੍ਰੇਲੀਆ ਦੇ ਕਿਮਬਰਲੇ ਖੇਤਰ ‘ਚ ਭਾਰੀ ਬਾਰਸ਼ ਹੋ ਸਕਦੀ ਹੈ।

ਦੂਜੇ ਪਾਸੇ ਵੈਸਟਰਨ ਆਸਟ੍ਰੇਲੀਆ ‘ਚ ਇਸ ਹਫਤੇ ਗਰਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਅਤੇ ਤਾਪਮਾਨ 40 ਦੇ ਪੱਧਰ ‘ਤੇ ਪਹੁੰਚਣ ਦਾ ਅਨੁਮਾਨ ਹੈ। ਮਾਰਬਲ ਬਾਰ ਸ਼ਹਿਰ ਸ਼ਨੀਵਾਰ ਅਤੇ ਐਤਵਾਰ ਨੂੰ 46 ਡਿਗਰੀ ਤੱਕ ਪਹੁੰਚਣ ਦੀ ਉਮੀਦ ਹੈ। ਇਸ ਦੌਰਾਨ ਉੱਤਰੀ ਵਿਕਟੋਰੀਆ ਦੇ ਕੁਝ ਹਿੱਸਿਆਂ ਨੂੰ ਅੱਜ ਤੋਂ ਹੋਰ ਹੜ੍ਹਾਂ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ। ਮੀਂਹ ਅਤੇ ਹੜ੍ਹ ਦਾ ਪਾਣੀ ਘਟਣ ਦੇ ਬਾਵਜੂਦ ਦਰਜਨਾਂ ਘਰਾਂ ਨੂੰ ਖਤਰਾ ਬਣਿਆ ਹੋਇਆ ਹੈ। VicEmergency ਨੇ ਸ਼ੇਪਪਾਰਟਨ ਸ਼ਹਿਰ ਲਈ ਚੇਤਾਵਨੀ ਜਾਰੀ ਕੀਤੀ ਹੈ ਜਿੱਥੇ ਗੌਲਬਰਨ ਨਦੀ ਦਾ ਪੱਧਰ ਵਧਣ ਦੀ ਸੰਭਾਵਨਾ ਹੈ ਅਤੇ ਕੱਲ੍ਹ ਨੌਂ ਮੀਟਰ ਦੇ ਮਾਮੂਲੀ ਹੜ੍ਹ ਦੇ ਪੱਧਰ ਨੂੰ ਪਾਰ ਕਰ ਸਕਦਾ ਹੈ।

Leave a Comment