ਮੈਲਬਰਨ: ਆਸਟ੍ਰੇਲੀਆ ਦੇ ਲੋਕਾਂ ਨੂੰ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਅਤੇ QR Code ਦੀ ਵਰਤੋਂ ਕਰਨ ਵਾਲੇ Scammers ਤੋਂ ਚੌਕਸ ਰਹਿਣ ਕਿਉਂਕਿ ਇਸ ਸਾਲ ਹਜ਼ਾਰਾਂ ਨਵੇਂ Scam ਬੈਂਕਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ। NAB ਧੋਖਾਧੜੀ ਅਤੇ ਸਾਈਬਰ ਸੁਰੱਖਿਆ ਮਾਹਰਾਂ ਦੇ ਅਨੁਸਾਰ, AI Voice Scam ਅਤੇ QR Code ਰਾਹੀਂ ਧੋਖਾਧੜੀ 2024 ਵਿੱਚ ਉਭਰ ਰਹੇ ਘਪਲਿਆਂ ਵਿੱਚੋਂ ਇੱਕ ਹਨ।
ਬੈਂਕ ਅਨੁਸਾਰ ਇਸ ਸਾਲ ਚੈਟ ਅਧਾਰਤ ਰਿਮੋਟ ਐਕਸੈਸ Scam, ਰੋਮਾਂਸ Scam, ਟਿਕਟ Scam ਅਤੇ ਟਰਮ ਡਿਪਾਜ਼ਿਟ ਨਿਵੇਸ਼ Scam ਵੀ ਵਧਣਗੇ। NAB ਮੈਨੇਜਰ ਲੌਰਾ ਹਾਰਟਲੇ ਨੇ ਕਿਹਾ ਕਿ ਧੋਖਾਧੜੀ ਦੇਣ ਵਾਲਿਆਂ ਦਾ ਤਰੀਕਾ ਲਗਾਤਾਰ ਬਦਲ ਰਿਹਾ ਹੈ ਅਤੇ AI ਦੀ ਵਰਤੋਂ ਨਾਲ 2024 ਵਿਚ Scams ਦੀ ਗਿਣਤੀ ਨਵੇਂ ਪੱਧਰ ‘ਤੇ ਪਹੁੰਚ ਸਕਦੀ ਹੈ। ਧੋਖਾਧੜੀ ਕਰਨ ਵਾਲੇ ਤੁਹਾਨੂੰ ਕਿਸੇ ਐਮਰਜੈਂਸੀ ਦਾ ਹਵਾਲਾ ਦੇ ਕੇ ਜਲਦਬਾਜ਼ੀ ’ਚ ਕਾਰਵਾਈ ਕਰਨ ਲਈ ਉਤਸ਼ਾਹਤ ਕਰਦੇ ਹਨ। ਇਹ ਤੁਹਾਡੇ ਬੇਟੇ ਜਾਂ ਧੀ ਦਾ ਫੋਨ ਕਾਲ ਹੋ ਸਕਦਾ ਹੈ ਜੋ ਸੰਕਟ ਵਿੱਚ ਹੈ ਅਤੇ ਪੈਸੇ ਦੀ ਲੋੜ ਹੈ। ਬਹੁਤ ਜ਼ਿਆਦਾ ਵਿਆਜ ਵਾਲੀ ਥੋੜ੍ਹਚਿਰੀ ਜਮ੍ਹਾਂ ਸਕੀਮ ਜਾਂ ਸਸਤੀਆਂ ਕੰਸਰਟ ਟਿਕਟਾਂ ਜੋ ਬਹੁਤ ਛੇਤੀ ਖ਼ਤਮ ਹੋਣ ਵਾਲੀਆਂ ਹਨ।