ਆਸਟ੍ਰੇਲੀਆ ਦੇ ਇਨ੍ਹਾਂ ਸ਼ਹਿਰਾਂ ’ਚ ਅਗਲੇ ਸਾਲ ਮਕਾਨਾਂ ਦੀਆਂ ਕੀਮਤਾਂ ਹੇਠਾਂ ਆਉਣ ਦੀ ਭਵਿੱਖਬਾਣੀ, ਜਾਣੋ ਕੀ ਕਹਿੰਦੀ ਹੈ ਨਵੀਂ ਰਿਪੋਰਟ (Housing prices to fall)

ਮੈਲਬਰਨ: SQM ਰਿਸਰਚ ਵੱਲੋਂ ਜਾਰੀ ਸਾਲਾਨਾ ‘ਹਾਊਸਿੰਗ ਬੂਮ ਐਂਡ ਬਸਟ ਰਿਪੋਰਟ’ (Housing boom and bust report) ਅਗਲੇ ਸਾਲ ਪ੍ਰਾਪਰਟੀ ਕੀਮਤਾਂ (Property Prices) ਵਿੱਚ ਮਾਮੂਲੀ ਗਿਰਾਵਟ ਦੀ ਭਵਿੱਖਬਾਣੀ ਕਰਦੀ ਹੈ। ਪਿਛਲੇ ਸਾਲਾਂ ’ਚ ਮਕਾਨਾਂ ਦੀਆਂ ਲਗਾਤਾਰ ਵਧਦੀਆਂ ਕੀਮਤਾਂ ’ਚ ਲੋਕਾਂ ਦੀ ਖ਼ਰੀਦ ਸਮਰਥਾ ਘੱਟ ਹੋਣ ਅਤੇ ਮਜਬੂਰ ਹੋ ਕੇ ਵਿਕਰੀ ਕਰਨ ਨੂੰ ਇਸ ਦਾ ਕਾਰਨ ਦੱਸਿਆ ਜਾ ਰਿਹਾ ਹੈ। ਭਵਿੱਖਬਾਣੀ ਅਨੁਸਾਰ ਰਾਸ਼ਟਰੀ ਪੱਧਰ ’ਤੇ ਮਕਾਨਾਂ ਦੀ ਔਸਤ ਕੀਮਤ ’ਚ ਇੱਕ ਤੋਂ ਤਿੰਨ ਫ਼ੀ ਸਦੀ ਦੀ ਗਿਰਾਵਟ ਹੋਣ ਦੀ ਉਮੀਦ ਹੈ।

ਇਹ ਕੀਮਤਾਂ ਸਿਡਨੀ ਅਤੇ ਮੈਲਬਰਨ ਵਿੱਚ ਸਭ ਤੋਂ ਵੱਧ ਡਿੱਗਣ ਦੀ ਸੰਭਾਵਨਾ ਹੈ, ਜਦਕਿ ਸਿਰਫ਼ ਪਰਥ ਅਤੇ ਬ੍ਰਿਸਬੇਨ ਅਪਵਾਦ ਹਨ ਜਿੱਥੇ ਲੋਹੇ ਦੀਆਂ ਵਸਤੂਆਂ ਜਿਵੇਂ ਕਿ ਬੇਸ ਕਮੋਡਿਟੀਜ਼ ਲਈ ਚੀਨ ਦੀ ਭਾਰੀ ਮੰਗ ਕਾਰਨ ਸੰਭਾਵਿਤ ਕੀਮਤਾਂ ਵਿੱਚ ਵਾਧਾ ਵੇਖਣ ਨੂੰ ਮਿਲ ਸਕਦਾ ਹੈ। ਹਾਲਾਂਕਿ, ਰਿਹਾਇਸ਼ ਖ਼ਰੀਦਣ ਦੀ ਸਮਰੱਥਾ ਘੱਟ ਹੋਣ, ਵਿਆਜ ਦਰਾਂ ਵਿੱਚ ਵਾਧਾ, ਅਤੇ ਅਰਥਚਾਰੇ ’ਚ ਮੰਦੀ ਕਾਰਨ ਸੰਭਾਵਤ ਤੌਰ ’ਤੇ ਸਿਡਨੀ, ਮੈਲਬਰਨ, ਕੈਨਬਰਾ, ਅਤੇ ਹੋਬਾਰਟ ਵਿੱਚ ਰਿਹਾਇਸ਼ ਦੀਆਂ ਕੀਮਤਾਂ ਵਿੱਚ ਕਮੀ ਦਾ ਕਾਰਨ ਬਣ ਸਕਦੀ ਹੈ। ਐਡੀਲੇਡ ਅਤੇ ਡਾਰਵਿਨ ’ਚ ਪ੍ਰਾਪਰਟੀ ਦੀਆਂ ਕੀਮਤਾਂ ਸਥਿਰ ਰਹਿਣ ਦੀ ਉਮੀਦ ਹੈ।

ਸਿਡਨੀ ’ਚ ਮਕਾਨਾਂ ਦੀਆਂ ਕੀਮਤਾਂ ’ਚ ਚਾਰ ਪ੍ਰਤੀਸ਼ਤ ਦੀ ਗਿਰਾਵਟ ਦੇਖੀ ਜਾ ਸਕਦੀ ਹੈ, ਹਾਲਾਂਕਿ ਇਹ ਸ਼ਹਿਰ ਭਰ ਵਿੱਚ ਨਹੀਂ ਹੋਵੇਗਾ ਕਿਉਂਕਿ ਅਮੀਰ ਉਪਨਗਰਾਂ ਵਿੱਚ ਪ੍ਰਾਪਰਟੀ ਅਤੇ ਅੰਦਰੂਨੀ ਸ਼ਹਿਰ ’ਚ ਵਿਦੇਸ਼ੀ ਮੰਗ ਦੇ ਕਾਰਨ ਉੱਚੀਆਂ ਕੀਮਤਾਂ ਬਰਕਰਾਰ ਰਹਿਣ ਦੀ ਸੰਭਾਵਨਾ ਹੈ। ਮੈਲਬਰਨ ਵਿੱਚ ਤਿੰਨ ਪ੍ਰਤੀਸ਼ਤ ਤੱਕ ਦੀ ਗਿਰਾਵਟ ਵੇਖਣ ਨੂੰ ਮਿਲ ਸਕਦੀ ਹੈ, ਜਦਕਿ ਕੈਨਬਰਾ ਦੇ ਘਰਾਂ ਦੀਆਂ ਕੀਮਤਾਂ ਵਿੱਚ ਚਾਰ ਤੋਂ ਅੱਠ ਪ੍ਰਤੀਸ਼ਤ ਤੱਕ ਦੀ ਗਿਰਾਵਟ ਆ ਸਕਦੀ ਹੈ।

ਇੱਕ ਹੋਰ ਸਾਲ ਵੱਸੋਂ ’ਚ ਮਜ਼ਬੂਤ ਵਾਧੇ ਅਤੇ ਨਵੇਂ ਨਿਵਾਸਾਂ ਦੀ ਘਾਟ ਦੇ ਬਾਵਜੂਦ, 2024 ਦੇ ਅੰਤ ਤੱਕ ਬੇਰੁਜ਼ਗਾਰੀ ਲਗਭਗ ਪੰਜ ਪ੍ਰਤੀਸ਼ਤ ਹੋਣ ਦੀ ਭਵਿੱਖਬਾਣੀ ਸੰਭਾਵਤ ਤੌਰ ’ਤੇ ਇਨ੍ਹਾਂ ਕਾਰਕਾਂ ਨੂੰ ਪੂਰਾ ਕਰ ਦੇਵੇਗਾ। SQM ਦੇ ਮੈਨੇਜਿੰਗ ਡਾਇਰੈਕਟਰ ਲੁਈਸ ਕ੍ਰਿਸਟੋਫਰ ਨੇ ਇਹ ਵੀ ਅਨੁਮਾਨ ਲਗਾਇਆ ਹੈ ਕਿ ਵਿਆਜ ਦਰਾਂ ਬਾਜ਼ਾਰ ਨੂੰ ਪ੍ਰਭਾਵਤ ਕਰਦੀਆਂ ਰਹਿਣਗੀਆਂ, ਖਾਸ ਤੌਰ ’ਤੇ NSW ਵਿੱਚ ਮਕਾਨਾਂ ਦੀ ਮਜਬੂਰਨ ਵਿਕਰੀ ’ਚ ਵਾਧਾ ਹੋਵੇਗਾ।