ਮੈਲਬਰਨ : ਆਸਟ੍ਰੇਲੀਆ ਦੇ ਸਿਡਨੀ ਸ਼ਹਿਰ `ਚ ਪੈਂਦੇ ਗੁਰਦੁਆਰਾ ਗਲੇਨਵੁੱਡ `ਚ ਸਿੱਖ ਸੰਗਤ ਯੁਨਾਈਟਿਡ ਫਰੰਟ (Sikh Sangat United Front) ਨੇ 200 ਵੋਟਾਂ ਦੇ ਫ਼ਰਕ ਨਾਲ ਜਿੱਤ ਕੇ ਸੇਵਾ ਸੰਭਾਲ ਲਈ ਹੈ। ਇਸ ਵਾਸਤੇ ਲੰਘੀ 19 ਨਵੰਬਰ ਐਤਵਾਰ ਨੂੰ ਆਸਟ੍ਰੇਲੀਆ ਸਿੱਖ ਐਸੋਸੀਏਸ਼ਨ ਵਾਸਤੇ ਪ੍ਰਬੰਧਕੀ ਟੀਮ ਦੀ ਚੋਣ ਵਾਸਤੇ ਵੋਟਾਂ ਪਈਆਂ ਸਨ ਅਤੇ ਸਾਰਾ ਅਮਲ ਅਮਨ-ਸ਼ਾਂਤੀ ਨਾਲ ਮੁਕੰਮਲ ਹੋ ਗਿਆ ਸੀ।
ਯੁਨਾਈਟਿਡ ਫਰੰਟ ਨਾਲ ਸਬੰਧਤ ਡਾਇਰੈਕਟਰਾਂ ਦੀ 15 ਮੈਂਬਰੀ ਟੀਮ ਅਗਲੇ ਦੋ 2 ਸਾਲ ਵਾਸਤੇ ਸੇਵਾ ਕਰੇਗੀ ਅਤੇ ਹਰ ਸਖਸ਼ ਹੇਠ ਲਿਖੇ ਢੰਗ ਨਾਲ ਸੇਵਾ ਨਿਭਾਏਗਾ
ਨਿਸ਼ਾਨ ਸਿੰਘ : ਕੰਪਨੀ ਸੈਕਟਰੀ
ਮਹਿੰਗਾ ਸਿੰਘ ਖੱਖ : ਗੁਰਦੁਆਰਾ ਸੈਕਟਰੀ
ਗੁਰਚਰਨਜੀਤ ਸਿੰਘ ਅਟਵਾਲ : ਯੂਥ ਅਫ਼ੇਅਰਜ਼ ਸੈਕਟਰੀ
ਬਲਜੀਤ ਸਿੰਘ ਪੇਲੀਆ : ਗੁਰਦੁਆਰਾ ਖਜ਼ਾਨਚੀ
ਡਾ ਸੁਰਿੰਦਰ ਸਿੰਘ : ਐਜ਼ੂਕੇਸ਼ਨ ਡਾਇਰੈਕਟਰ
ਨਰਿੰਦਰ ਸਿੰਘ : ਚੀਫ਼ ਫਾਇਨੈਂਸ਼ੀਅਲ ਅਫ਼ਸਰ
ਰਾਜਮੋਹਿੰਦਰ ਸਿੰਘ : ਸਪੋਰਟਸ ਐਂਡ ਕਲਚਰ ਡਾਇਰੈਕਟਰ
ਹਰਕੀਰਤ ਕੌਰ ਖੰਨਾ : ਮੀਡੀਆ ਐਂਡ ਪਬਲੀਕੇਸ਼ਨ ਡਾਇਰੈਕਟਰ
ਹਰਦੀਪ ਸਿੰਘ : ਇਨਫਰਾਸਟਰੱਕਚਰ ਐਂਡ ਮੇਂਟੀਨੈਂਸ ਡਾਇਰੈਕਟਰ
ਰਣਬੀਰ ਸਿੰਘ ਪਵਾਰ : ਅਸਿਸਟੈਂਟ ਕੰਪਨੀ ਸੈਕਟਰੀ
ਦਿਲਬਾਗ਼ ਸਿੰਘ ਸਿੱਧੂ : ਗੁਰਦੁਆਰਾ ਅਸਿਸਟੈਂਟ ਸੈਕਟਰੀ
ਰਾਵਿੰਦਰ ਕੌਰ : ਵੋਮੈਨ ਐਂਡ ਚਿਲਡਰਨ ਅਫੇਅਰਜ਼ ਡਾਇਰੈਕਟਰ
ਹਰਮੀਤ ਸਿੰਘ : ਗੁਰਦੁਆਰਾ ਅਸਿਸਟੈਂਟ ਖਜ਼ਾਨਚੀ
ਤਰਨਜੀਤ ਸਿੰਘ : ਸੀਨੀਅਰ ਸਿਟੀਜ਼ਨਜ ਡਾਇਰੈਕਟਰ
ਤਰਲੋਚਨ ਸਿੰਘ : ਚੈਰਿਟੀ ਵੈੱਲਫੇਅਰ ਐਂਡ ਸੋਸ਼ਲ ਰਿਸਪੌਂਸੀਬਿਲਟੀਜ਼ ਡਾਇਰੈਕਟਰ
Sea7 Australia Team