ਮੈਲਬਰਨ: ਆਸਟ੍ਰੇਲੀਆ ਵਾਸੀਆਂ ਨੂੰ ਉਸ ਰੋਵਰ (Lunar rover) ਦਾ ਨਾਂ ਰੱਖਣ ਲਈ ਆਪਣੇ ਵੋਟ ਦੇਣ ਲਈ ਕਿਹਾ ਗਿਆ ਹੈ ਜੋ ਆਸਟ੍ਰੇਲੀਅਨ ਸਪੇਸ ਏਜੰਸੀ 2026 ’ਚ ਚੰਨ ’ਤੇ ਭੇਜੇਗੀ। ਆਸਟ੍ਰੇਲੀਆ ’ਚ ਬਣਿਆ ਇਹ ਰੋਵਰ ਅਮਰੀਕੀ ਪੁਲਾੜ ਏਜੰਸੀ NASA ਦੇ ਸਹਿਯੋਗ ਨਾਲ ਚੰਨ ਤਕ ਪਹੁੰਚਾਇਆ ਜਾਵੇਗਾ ਅਤੇ ਇਹ ਚੰਨ ਦੀ ਮਿੱਟੀ ਇਕੱਠੀ ਕਰ ਕੇ ਵਾਪਸ ਧਰਤੀ ’ਤੇ ਲਿਆਵੇਗਾ ਜਿਸ ਦਾ ਪ੍ਰਯੋਗ NASA ਦੇ ਵਿਗਿਆਨੀ ਇਸ ’ਚੋਂ ਆਕਸੀਜਨ ਕੱਢਣ ਲਈ ਕਰਨਗੇ। ਇਹ ਕਦਮ ਚੰਨ ’ਤੇ ਮਨੁੱਖਾਂ ਦੀ ਹੋਂਦ ਯਕੀਨੀ ਕਰਨ ਲਈ ਮਹੱਤਵਪੂਰਨ ਸਾਬਤ ਹੋ ਸਕਦਾ ਹੈ।
ਹੁਣ ਤਕ ਪੂਰੇ ਦੇਸ਼ ’ਚੋਂ ਸਕੂਲਾਂ ਅਤੇ ਹੋਰ ਲੋਕਾਂ ਨੇ ਰੋਵਰ ਦੇ 8200 ਨਾਂ ਸੁਝਾਏ ਸਨ ਜਿਨ੍ਹਾਂ ’ਚੋਂ 4 ਨੂੰ ਆਖ਼ਰੀ ਚੋਣ ਲਈ ਸੂਚੀਬੱਧ ਕੀਤਾ ਗਿਆ ਹੈ। ਇਹ ਹਨ:
ਕੂਲਾਮੋਨ, Coolamon (ਅਨਿਲ, ਵਿਕਟੋਰੀਆ)
ਆਸਟ੍ਰੇਲੀਆ ਦੀ ਮੂਲ ਵਾਸੀ ਵਿਰਾਸਤ ਅਤੇ ਜ਼ਮੀਨ ਨਾਲ ਸਬੰਧ ਦਾ ਹਵਾਲਾ ਦਿੰਦੇ ਹੋਏ, ਇੱਕ ਕੂਲਾਮੋਨ ਇੱਕ ਬਹੁ-ਮੰਤਵੀ, ਟਿਕਾਊ ਸੰਦ ਹੈ ਜੋ ਇਕੱਠਾ ਕਰਨ ਅਤੇ ਚੁੱਕਣ ਲਈ ਵਰਤਿਆ ਜਾਂਦਾ ਹੈ। ਇਹ ਉਪਯੋਗਤਾ ਅਤੇ ਵਾਤਾਵਰਣ ਲਈ ਸਤਿਕਾਰ ਵਿਚਕਾਰ ਸੰਤੁਲਨ ਦਾ ਪ੍ਰਤੀਕ ਹੈ।
ਕਾਕੀਰਾ, Kakirra (ਹੈਮਿਲਟਨ ਸੈਕੰਡਰੀ ਕਾਲਜ, ਦੱਖਣੀ ਆਸਟ੍ਰੇਲੀਆ)
ਮੂਲ ਵਾਸੀ ਕੌਰਨਾ ਭਾਸ਼ਾ ਤੋਂ ਅਨੁਵਾਦ ਕੀਤਾ ਗਿਆ, ਕਾਕੀਰਾ ਦਾ ਅਰਥ ਹੈ ‘ਚੰਨ’।
ਮੇਟਸ਼ਿਪ, Mateship (ਜੋਸਫ਼, ਵਿਕਟੋਰੀਆ)
ਇਸ ਨਾਮ ਦਾ ਪ੍ਰਸਤਾਵ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਲੋਕਾਂ ਦੁਆਰਾ ਸਾਂਝੇ ਕੀਤੇ ਗਏ ‘ਆਸਟਰੇਲੀਅਨ ਸੱਭਿਆਚਾਰ ਦਾ ਇੱਕ ਅਹਿਮ ਹਿੱਸਾ’’ ਵਜੋਂ ‘ਮੇਟਸ਼ਿਪ’ ਨੂੰ ਰੇਖਾਂਕਿਤ ਕਰਦਾ ਹੈ।
ਰੂ-ਵਰ, Roo-ver (ਸੀਵਾ, NSW)
ਵਿਗਿਆਨ ਵਿੱਚ ਅੱਗੇ ਵਧਦੇ ਆਸਟ੍ਰੇਲੀਆ ਲਈ ਰਾਸ਼ਟਰੀ ਜਾਨਵਰ ਦੇ ਪ੍ਰਤੀਕ ਦਾ ਸਪੱਸ਼ਟ ਹਵਾਲਾ।
ਤੁਸੀਂ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰ ਕੇ ਆਨਲਾਈਨ ਵੋਟ ਕਰ ਸਕਦੇ ਹੋ। ਐਂਟਰੀਆਂ ਸ਼ੁੱਕਰਵਾਰ, ਦਸੰਬਰ 1 ਨੂੰ 11:59 ਵਜੇ ਬੰਦ ਹੋ ਜਾਣਗੀਆਂ। ਜੇਤੂ ਨਾਮ ਦਾ ਐਲਾਨ 6 ਦਸੰਬਰ ਨੂੰ ਸਿਡਨੀ ਵਿੱਚ 16ਵੇਂ ਆਸਟ੍ਰੇਲੀਅਨ ਸਪੇਸ ਫੋਰਮ ਵਿੱਚ ਕੀਤਾ ਜਾਵੇਗਾ।
Competition to name Australia’s lunar rover | Department of Industry, Science and Resources