ਮੈਲਬਰਨ: Kiwibank ਨੇ ਐਲਾਨ ਕੀਤਾ ਹੈ ਕਿ ਉਹ ਅੱਜ ਕਈ ਤਰ੍ਹਾਂ ਦੇ ਹੋਮ ਲੋਨ ਲਈ ਆਪਣੀਆਂ ਵਿਆਜ ਦਰਾਂ ਨੂੰ ਵਧਾਏਗਾ। ਅੱਜ ਤੋਂ ਛੇ ਮਹੀਨੇ ਅਤੇ ਇੱਕ ਸਾਲ ਦੇ ਨਿਸ਼ਚਿਤ ਹੋਮ ਲੋਨ ’ਤੇ ਗਾਹਕਾਂ ਨੂੰ ਮਾਮੂਲੀ ਵਾਧਾ ਵੇਖਣ ਨੂੰ ਮਿਲੇਗਾ।
ਛੇ ਮਹੀਨਿਆਂ ਦੀਆਂ ਨਿਸ਼ਚਿਤ ਵਿਸ਼ੇਸ਼ ਦਰਾਂ 7.25% ਤੋਂ 0.14% ਵਧ ਕੇ 7.39% ਹੋ ਜਾਣਗੀਆਂ। ਸਟੈਂਡਰਡ ਦਰਾਂ ਵੀ 8.25% ਤੋਂ 0.14% ਵਧ ਕੇ 8.39% ਹੋ ਜਾਣਗੀਆਂ। ਅਧਿਕਾਰਤ ਨਕਦ ਦਰ 5.5% ’ਤੇ ਰਹਿਣ ਮਗਰੋਂ ਇਹ ਤਬਦੀਲੀਆਂ ਕੀਤੀਆਂ ਗਈਆਂ ਹਨ ਜਦਕਿ ਜ਼ਿੱਦੀ ਮਹਿੰਗਾਈ ਵਲੋਂ ਜੀਵਨ ਦੀਆਂ ਲਾਗਤਾਂ ਨੂੰ ਪ੍ਰਭਾਵਿਤ ਕਰਨਾ ਜਾਰੀ ਹੈ।
ਇਸ ਤੋਂ ਇਲਾਵਾ Kiwibank ਦੇ ਅੱਜ ਦੇ ਐਲਾਨ ’ਚ 1-ਸਾਲ ਦੀਆਂ ਸਥਿਰ ਦਰਾਂ ’ਚ 0.10% ਦਾ ਵਾਧਾ ਕੀਤਾ ਗਿਆ ਅਤੇ ਵਿਸ਼ੇਸ਼ ਦਰਾਂ ਨੂੰ 7.25% ਤੋਂ ਵਧਾ ਕੇ 7.35% ਕਰ ਦਿੱਤਾ ਗਿਆ। ਸਟੈਂਡਰਡ ਦਰਾਂ ਵੀ 0.10% ਵੱਧ ਕੇ 8.25% ਤੋਂ 8.35% ਹੋ ਗਈਆਂ ਹਨ। ਇਹ ਦਰਾਂ ਉਨ੍ਹਾਂ ਲਈ ਵੱਧ ਹੋਣਗੀਆਂ ਜਿਨ੍ਹਾਂ ਦੀ ਜਾਇਦਾਦ ਵਿੱਚ 20% ਇਕੁਇਟੀ ਨਹੀਂ ਹੈ।