ਇੱਕ ਗੂਗਲ ਸਰਚ ਦੀ ਬਦੌਲਤ ਔਰਤ ਨੇ Rent-Free ਰਹਿ ਕੇ ਬਚਾਏ 20,000 ਡਾਲਰ

ਮੈਲਬਰਨ: ਕੈਨੇਡਾ ਤੋਂ ਆਸਟ੍ਰੇਲੀਆ ਆਈ ਇੱਕ ਔਰਤ ਨੇ ਕਿਰਾਇਆ ਬਚਾਉਣ ਦਾ ਤਰੀਕਾ ਸਿਖ ਲਿਆ ਹੈ। 25 ਸਾਲਾਂ ਦੀ Hailey Learmonth ਨੇ ਪਿਛਲੇ 10 ਮਹੀਨੇ ਤੋਂ rent-free ਰਹਿ ਕੇ 20,000 ਡਾਲਰ ਤੱਕ ਦੀ ਬਚਤ ਕੀਤੀ ਹੈ। Hailey Learmonth ਇੱਕ ਬੈਕਪੈਕਰ ਵਜੋਂ ਕੈਨੇਡਾ ਤੋਂ ਆਸਟ੍ਰੇਲੀਆ ਪਹੁੰਚੀ ਅਤੇ ‘ਮੁਫ਼ਤ ਵਿੱਚ ਯਾਤਰਾ ਕਿਵੇਂ ਕਰੀਏ’ ਬਾਰੇ ਗੂਗਲ ਸਰਚ ਕੀਤੀ। ਉਸ ਦੀ ਇਸ ਸਰਚ ਨੇ ਇੱਕ ਔਨਲਾਈਨ ਡਾਇਰੈਕਟਰੀ ਦਾ ਸੁਝਾਅ ਦਿੱਤਾ ਜੋ ਪਾਲਤੂ ਜਾਨਵਰਾਂ ਦੀ ਦੇਖਭਾਲ ਕਰਨ ਦੇ ਬਦਲੇ rent-free ਰਿਹਾਇਸ਼ ਦੀ ਪੇਸ਼ਕਸ਼ ਕਰਦੀ ਸੀ।

ਹੁਣ ਤੱਕ Learmonth ਬ੍ਰਿਸਬੇਨ ਅਤੇ ਗੋਲਡ ਕੋਸਟ ਦੇ ਆਲੇ-ਦੁਆਲੇ ਕੁੱਤਿਆਂ, ਬਿੱਲੀਆਂ, ਮੁਰਗੀਆਂ ਅਤੇ ਗਾਵਾਂ ਦੀ ਦੇਖਭਾਲ ਕਰਦੇ ਹੋਏ ਕੁਈਨਜ਼ਲੈਂਡ ਵਿੱਚ ਕਿਰਾਏ-ਮੁਕਤ ਰਹਿ ਰਹੀ ਹੈ। ਉਸ ਨੇ ਇੱਕ ਵੈਬਸਾਈਟ ਰਾਹੀਂ ਮਕਾਨ ਮਾਲਕਾਂ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਤਜਰਬਾ ਅਨਮੋਲ ਰਿਹਾ ਹੈ। ਉਸ ਨੇ ਕਿਹਾ, ‘‘ਜਦੋਂ ਮੈਂ ਪਹਿਲੀ ਵਾਰ ਇੱਥੇ ਆਈ ਸੀ, ਮੈਂ ਸੋਚਿਆ ਕਿ ਕੁਝ ਦੇਰ ਪਸ਼ੂਆਂ ਦੀ ਦੇਖਭਾਲ ਕਰਨਾ ਅਤੇ ਆਪਣੇ ਪੈਰ ਜਮਾ ਲੈਣਾ ਠੀਕ ਰਹੇਗਾ। ਪਰ ਇਸ ਤਰੀਕੇ ਨਾਲ ਪਿਛਲੇ 10 ਮਹੀਨਿਆਂ ਤੋਂ ਮੈਂ ਦੂਜੇ ਲੋਕਾਂ ਦੇ ਘਰਾਂ ਵਿੱਚ ਹੀ ਰਹਿ ਰਹੀ ਹਾਂ। ਮੈਨੂੰ ਆਸਟ੍ਰੇਲੀਆ ਨਾਲ ਪਿਆਰ ਹੈ ਅਤੇ ਮੈਂ ਭਰੋਸੇ ਨਾਲ ਕਹਿ ਸਕਦੀ ਹਾਂ ਕਿ ਕਿਰਾਏ-ਮੁਕਤ ਰਹਿਣ ਰਾਹੀਂ ਮੈਂ ਲਗਭਗ 20,000 ਡਾਲਰ ਦੀ ਬਚਤ ਕੀਤੀ ਹੈ।’’

ਇਹ ਹੈ Rent-Free ਰਹਿਣ ਦਾ ਤਰੀਕਾ

Learmonth ਪਹਿਲੀ ਵਾਰ 2018 ਵਿੱਚ ਚਾਰ ਮਹੀਨਿਆਂ ਦੇ ਯੂਨੀਵਰਸਿਟੀ ਐਕਸਚੇਂਜ ਪ੍ਰੋਗਰਾਮ ’ਤੇ ਆਸਟ੍ਰੇਲੀਆ ਗਈ ਸੀ, ਜਦੋਂ ਉਸ ਨੇ ਮੈਲਬੋਰਨ ਜਾਂਚ ਗ੍ਰੇਟ ਓਸ਼ੀਅਨ ਰੋਡ ਦਾ ਸਫ਼ਰ ਕੀਤਾ। ਆਪਣੀ ਵਾਪਸੀ ’ਤੇ ਉਸਨੇ Trusted House Sitters ’ਤੇ ਇੱਕ ਪ੍ਰੋਫਾਈਲ ਬਣਾਈ ਜਿੱਥੇ, 161 ਡਾਲਰ ਦੀ ਸਾਲਾਨਾ ਫੀਸ ਲਈ, ਉਹ ਅਜਿਹੇ ਗਾਹਕਾਂ ਨਾਲ ਮਿਲ ਸਕਦੀ ਹੈ ਜੋ ਇੱਥੇ ਇਸ਼ਤਿਹਾਰ ਦੇਣ ਲਈ ਭੁਗਤਾਨ ਵੀ ਕਰਦੇ ਹਨ।

ਜਨਵਰੀ 2023 ਵਿੱਚ ਉਸ ਦੀ ਪਹਿਲੀ ਨੌਕਰੀ, ਸਨਸ਼ਾਈਨ ਕੋਸਟ ’ਤੇ ਇੱਕ ਫਾਰਮ ਮਾਲਕ ਪਰਿਵਾਰ ਲਈ ਸੀ ਜਿੱਥੇ ਉਸ ਨੇ ਲਗਭਗ ਤਿੰਨ ਮਹੀਨਿਆਂ ਤਕ ਤਿੰਨ ਜਰਮਨ ਸ਼ੈਪਰਡ, 12 ਮੁਰਗੀਆਂ ਅਤੇ ਅੱਠ ਗਾਵਾਂ ਦੀ ਦੇਖਭਾਲ ਕੀਤੀ। Learmonth ਨੇ ਕਿਹਾ, ‘‘ਇਹ ਬਹੁਤ ਵਧੀਆ ਤਜਰਬਾ ਰਿਹਾ। ਮੈਂ ਪਹਿਲਾਂ ਕਦੇ ਵੀ ਏਨੇ ਪੇਂਡੂ ਮਾਹੌਲ ’ਚ ਨਹੀਂ ਰਹੀ। ਖਾਸ ਕਰ ਕੇ ਕਿਸੇ ਫਾਰਮ ’ਤੇ। ਮੈਂ ਕੁੱਤਿਆਂ ਨਾਲ ਇਸ 16 ਹੈਕਟੇਅਰ ਦੀ ਜ਼ਮੀਨ ’ਤੇ ਘੁੰਮਦੀ ਸੀ। ਅਸੀਂ ਇਸ ਡੈਮ ’ਤੇ ਜਾਂਦੇ ਸੀ ਅਤੇ ਗਾਊਆਂ ਨੂੰ ਪਾਣੀ ’ਚ ਨਹਾਉਂਦੇ ਸੀ। ਮੈਂ ਨਾਸ਼ਤੇ ਲਈ ਮੁਰਗੀਆਂ ਦੇ ਤਾਜ਼ੇ ਦਿਤੇ ਅੰਡੇ ਵੀ ਖਾਧੇ। ਇਹ ਬਹੁਤ ਵਧੀਆ ਤਜਰਬਾ ਸੀ।’’

Learmonth ਨੇ ਕਿਹਾ ਇਸ ਤਰ੍ਹਾਂ ਦੇ ਜੀਵਨ ਨਾਲ ਉਸ ਨੂੰ ਕਾਫ਼ੀ ਬੱਚਤ ਹੋਈ। ਉਸ ਨੇ ਕਿਹਾ, ‘‘ਆਸਟ੍ਰੇਲੀਆ ਅਤੇ ਕੈਨੇਡਾ ’ਚ ਰਹਿਣ ਦੀ ਕੀਮਤ ਬਹੁਤ ਜ਼ਿਆਦਾ ਹੈ। ਅਸਲ ’ਚ ਅੱਜ ਕੱਲ੍ਹ ਮੈਂ ਆਪਣੇ ਲਈ ਸਿਰਫ਼ ਕਰਿਆਨੇ ਦਾ ਸਮਾਨ ਹੀ ਖਰੀਦਦੀ ਹਾਂ।’’

Leave a Comment