ਆਸਟ੍ਰੇਲੀਆਈ ਅਧਿਕਾਰੀਆਂ ਨੇ ਨਵੇਂ Coronavirus subvariant PIROLA ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ

ਮੈਲਬਰਨ: ਘੱਟੋ-ਘੱਟ ਦੋ ਆਸਟ੍ਰੇਲੀਆਈ ਸਟੇਟਸ ਦੇ ਅਧਿਕਾਰੀਆਂ ਨੇ ਇੱਕ ਨਵੇਂ Coronavirus subvariant PIROLA ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਹਨ ਜਿਸ ਕਾਰਨ ਕੋਵਿਡ-ਸਬੰਧਤ ਹਸਪਤਾਲ ਵਿੱਚ ਦਾਖਲ ਮਰੀਜ਼ਾਂ ’ਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਕੋਵਿਡ-19 ਦੀ ਲਾਗ ਵਾਲੇ ਹਸਪਤਾਲ ਵਿੱਚ ਕੁਈਨਜ਼ਲੈਂਡ ਵਾਸੀਆਂ ਦੀ ਗਿਣਤੀ ਵਧ ਕੇ 146 ਹੋ ਗਈ ਹੈ, ਜੋ ਕਿ ਦੋ ਹਫ਼ਤੇ ਪਹਿਲਾਂ ਨਾਲੋਂ ਦੁੱਗਣੀ ਹੈ। ਦੱਖਣੀ ਆਸਟਰੇਲੀਆ ਵਿੱਚ, ਕੋਵਿਡ-ਸਬੰਧਤ ਹਸਪਤਾਲਾਂ ਵਿੱਚ ਭਰਤੀ ਹੋਣ ਦੀ ਗਿਣਤੀ ਤਿੰਨ ਗੁਣਾ ਵੱਧ ਕੇ 60 ਹੋ ਗਈ ਹੈ।

ਕੁਈਨਜ਼ਲੈਂਡ ਹੈਲਥ ਨੇ ਕਿਹਾ ਕਿ ਵਾਇਰਸ ਦੇ ਮਾਮਲਿਆਂ ਵਿੱਚ ਵਾਧਾ ਜ਼ਿਆਦਾਤਰ ਘੱਟ ਬੂਸਟਰ ਖੁਰਾਕ ਲੈਣ ਵਾਲੇ ਬਜ਼ੁਰਗਾਂ ਜਾਂ ‘ਸੰਭਵ ਤੌਰ ’ਤੇ’ ਕੋਵਿਡ ਸਬਵੇਰਿਅੰਟ BA.2.86 ਦੇ ਫੈਲਣ ਕਾਰਨ ਹੈ, ਜਿਸ ਦਾ ਉਪਨਾਮ ਪਿਰੋਲਾ ਰੱਖਿਆ ਗਿਆ ਹੈ। ਮੁੱਖ ਸਿਹਤ ਅਧਿਕਾਰੀ ਡਾ ਜੌਹਨ ਗੈਰਾਰਡ ਨੇ ਕਿਹਾ, ‘‘ਪਿਛਲੇ ਦੋ ਹਫ਼ਤਿਆਂ ਵਿੱਚ ਵਾਇਰਸ ਨਾਲ ਹਸਪਤਾਲ ਵਿੱਚ ਦਾਖਲ ਲੋਕਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ ਅਤੇ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਹਫ਼ਤੇ ਵਿੱਚ ਹਸਪਤਾਲ ਵਿੱਚ ਦਾਖਲੇ ਵਧਣਗੇ।’’

ਦੱਖਣੀ ਆਸਟ੍ਰੇਲੀਆ ਵਿੱਚ ਪਿਰੋਲਾ ਦੇ ਨੌਂ ਕੇਸਾਂ ਦਾ ਪਤਾ ਲਗਾਇਆ ਗਿਆ ਹੈ। ਇੱਥੇ ਲੋਕਾਂ ਨੂੰ ਦੱਸਿਆ ਗਿਆ ਹੈ ਕਿ ਮੌਜੂਦਾ ਟੀਕੇ ਸਭ ਲਈ ਕੰਮ ਨਹੀਂ ਕਰ ਸਕਦੇ ਹਨ, ਅਤੇ ਇਸ ਵੇਰੀਐਂਟ ਲਈ ਵਧੇਰੇ ਅਸਰਦਾਰ ਟੀਕਾ ਸਾਲ ਦੇ ਅੰਤ ਤੱਕ ਆਉਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਉਦੋਂ ਤੱਕ ਜਨਤਕ ਤੌਰ ’ਤੇ ਚਿਹਰੇ ’ਤੇ ਮਾਸਕ ਪਹਿਨਣਾ ਯਕੀਨੀ ਬਣਾਉਣਾ ਚਾਹੀਦਾ ਹੈ।

ਕਿੰਨਾ ਗੰਭੀਰ ਹੈ Coronavirus subvariant PIROLA?

ਪਿਰੋਲਾ ਦੇ ਆਮ ਲੱਛਣਾਂ ਵਿੱਚ ਵਗਦਾ ਨੱਕ, ਸਿਰ ਦਰਦ, ਗਲੇ ਵਿੱਚ ਖਰਾਸ਼, ਛਿੱਕਾਂ ਆਉਣਾ, ਤੁਹਾਡੀ ਗੰਧ ਅਤੇ ਸੁਆਦ ਦੀ ਭਾਵਨਾ ਵਿੱਚ ਬਦਲਾਅ, ਅਤੇ ਥਕਾਵਟ ਸ਼ਾਮਲ ਹਨ। ਲਾਗ ਦੇ ਘੱਟ ਆਮ ਸੂਚਕਾਂ ਵਿੱਚ ਚਮੜੀ ਦੇ ਧੱਫੜ, ਅੱਖਾਂ ਵਿੱਚ ਖਾਰਸ਼ ਅਤੇ ਦਸਤ ਸ਼ਾਮਲ ਹਨ। ਇਹ ਸਮਝਿਆ ਜਾਂਦਾ ਹੈ ਕਿ ਪਿਰੋਲਾ ਸਟ੍ਰੇਨ ਕਾਰਨ ਕੋਈ ਵੀ ਵਿਸ਼ਵਵਿਆਪੀ ਮੌਤ ਨਹੀਂ ਹੋਈ ਹੈ ਅਤੇ ‘‘ਵਿਗਿਆਨੀਆਂ ਨੂੰ ਇਹ ਪਿਛਲੀਆਂ ਓਮਿਕਰੋਨ ਸਟ੍ਰੇਨ ਤੋਂ ਬਹੁਤਾ ਵੱਖਰਾ ਨਹੀਂ ਲਗਦਾ।’’

Leave a Comment