ਆਸਟ੍ਰੇਲੀਆ `ਚ ਹਵਾਈ ਗੋਲੀਆਂ ਨਾਲ ਮਾਰੇ ਜਾਣਗੇ ਜੰਗਲੀ ਘੋੜੇ (Wild Horses) – ਨਿਊ ਸਾਊਥ ਵੇਲਜ਼ ਸਰਕਾਰ ਨੇ ਦਿੱਤੀ ਪ੍ਰਵਾਨਗੀ

ਮੈਲਬਰਨ : ਆਸਟ੍ਰੇਲੀਆ `ਚ ਨਿਊ ਸਾਊਥ ਵੇਲਜ਼ ਦੀ ਸਰਕਾਰ ਨੇ ਹਵਾਈ ਗੋਲੀਆਂ ਰਾਹੀਂ ਜੰਗਲੀ ਘੋੜੇ (Wild Horses) ਮਾਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸਰਕਾਰ ਦਾ ਤਰਕ ਹੈ ਕਿ ਇਨ੍ਹਾਂ ਦੀ ਬੇਤਹਾਸ਼ਾ ਵਧ ਰਹੀ ਨਾਲ ਕਈ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।

ਇਨਵਾਇਰਮੈਂਟ ਮਨਿਸਟਰ ਪੈਨੀ ਸ਼ਾਰਪ ਅਨੁਸਾਰ ਨੈਸ਼ਨਲ ਪਾਰਕ `ਚ ਜਮਾਂਦਰੂ ਜੀਵ-ਜੰਤੂਆਂ, ਪੌਦਿਆਂ ਅਤੇ ਈਕੋ ਸਿਸਟਮ ਨੂੰ ਬਰਕਰਾਰ ਰੱਖਣ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ ਅਤੇ ਜੂਨ 2027 ਤੱਕ ਜੰਗਲੀ ਘੋੜਿਆਂ (Wild Horses) ਦੀ 3000 ਗਿਣਤੀ ਘੱਟ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਨੈਸ਼ਨਲ ਪਾਰਕ ਵਿੱਚ ਕਈ ਦੁਰਲੱਭ ਪ੍ਰਜਾਤੀ ਲੁਪਤ ਦੇ ਹੋਣ ਕਿਨਾਰੇ `ਤੇ ਹਨ, ਜਿਨ੍ਹਾਂ ਨੂੰ ਬਚਾਉਣ ਲਈ ਜੰਗਲੀ ਘੋੜਿਆਂ ਬਾਰੇ ਅਜਿਹਾ  ਫ਼ੈਸਲਾ ਲੈਣਾ ਪਿਆ ਹੈ।

Leave a Comment