ਬੱਚੇ ਬਣੇ Australian Citizen, ਅੱਧ ਵਿਚਕਾਰ ਲਟਕ ਰਹੇ ਮਾਪਿਆਂ ਨੇ ਕੀਤੀ Visa laws ਬਦਲਣ ਦੀ ਅਪੀਲ

ਮੈਲਬਰਨ: Parliament of Australia ਕੋਲ ਦਾਇਰ ਕੀਤੀ ਗਈ ਇੱਕ ਪਟੀਸ਼ਨ ਵਿੱਚ ਆਸਟ੍ਰੇਲੀਆਈ ਨਾਗਰਿਕ ਹੋਣ ਵਾਲੇ ਬੱਚਿਆਂ ਦੇ ਮਾਪਿਆਂ ਦੇ ਵੀਜ਼ਾ ਸ਼ਰਤਾਂ ਦੀ ਸਮੀਖਿਆ ਕਰਨ ਦੀ ਮੰਗ ਕੀਤੀ ਗਈ ਹੈ। ਇਹ ਪਟੀਸ਼ਨ ਗੈਰ-ਨਾਗਰਿਕਾਂ ਦੇ ਇੱਕ ਸਮੂਹ ’ਤੇ ਲਾਗੂ ਹੁੰਦੀ ਹੈ ਜੋ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਬ੍ਰਿਜਿੰਗ ਵੀਜ਼ੇ ’ਤੇ ਆਸਟਰੇਲੀਆ ਵਿੱਚ ਰਹਿ ਰਹੇ ਹਨ। ਉਨ੍ਹਾਂ ਵਿੱਚੋਂ ਬਹੁਤ ਸਾਰੇ ਸਥਾਈ ਵੀਜ਼ਾ ਦੀ ਮੰਗ ਕਰ ਰਹੇ ਹਨ ਜਦਕਿ ਬਾਕੀ ਕੰਮ ਅਤੇ ਯਾਤਰਾ ਦੇ ਅਧਿਕਾਰ ਪ੍ਰਾਪਤ ਕਰਨ ਦੀ ਉਮੀਦ ਰੱਖਦੇ ਹਨ। ਗ੍ਰਹਿ ਮਾਮਲਿਆਂ ਦੇ ਵਿਭਾਗ ਨੇ ਮੀਡੀਆ ਨੂੰ ਪੁਸ਼ਟੀ ਕੀਤੀ ਹੈ ਕਿ ਸਰਕਾਰ ਇਸ ਪਟੀਸ਼ਨ ਦਾ ਜਵਾਬ ਦੇਵੇਗੀ ਜਿਸ ’ਤੇ ਹੁਣ ਲਗਭਗ 11,000 ਦਸਤਖਤ ਇਕੱਠੇ ਹੋ ਚੁੱਕੇ ਹਨ।

ਅਸਲ ’ਚ ਬਹੁਤ ਸਾਰੇ ਬੱਚੇ ਜੋ ਆਸਟ੍ਰੇਲੀਆ ਵਿੱਚ ਪੈਦਾ ਹੋਏ ਅਤੇ ਵੱਡੇ ਹੋਏ ਹਨ ਉਨ੍ਹਾਂ ਨੂੰ ਆਪਣੇ 10ਵੇਂ ਜਨਮਦਿਨ ’ਤੇ ਆਸਟ੍ਰੇਲੀਆਈ ਨਾਗਰਿਕ ਬਣਨ ਦਾ ਮੌਕਾ ਮਿਲਦਾ ਹੈ। ਪਰ ਕਈ ਬੱਚੇ ਅਜਿਹੇ ਹਨ ਜਿਨ੍ਹਾ ਦੇ ਮਾਪੇ ਅਜੇ ਤਕ ਆਸਟ੍ਰੇਲੀਆ ਦੇ ਨਾਗਰਿਕ ਨਹੀਂ ਬਣ ਸਕੇ ਵੀਜ਼ਾ ’ਚ ਕੁਝ ਕਮੀਆਂ ਰਹਿਣ ਕਾਰਨ ਅਤੇ ਆਸਟ੍ਰੇਲੀਆ ’ਚ ਰਹਿਣ ਅਤੇ ਕੰਮ ਕਰਨ ਲਈ ਸੰਘਰਸ਼ ਕਰ ਰਹੇ ਹਨ।

ਅਜਿਹੇ ਮਾਪੀਆਂ ਦੀ ਮਦਦ ਲਈ ਹੀ ਆਸਟ੍ਰੇਲੀਆਈ ਸੰਸਦ ’ਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ’ਤੇ ਹੁਣ ਤੱਕ ਲਗਭਗ 11,000 ਦਸਤਖਤ ਇਕੱਠੇ ਹੋ ਚੁੱਕੇ ਹਨ। ਪਟੀਸ਼ਨਕਰਤਾਵਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ‘ਅੱਧ ਵਿਚਕਾਰ ਲਟਕੀ ਹੋਈ’ ਹੈ ਅਤੇ ਕਈਆਂ ਕੋਲ ਟ੍ਰੈਵਲ ਅਤੇ ਕੰਮ ਕਰਨ ਦੇ ਅਧਿਕਾਰ ਨਹੀਂ ਹਨ।

Leave a Comment