ਪਰਥ ਆ ਰਹੇ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਆਸਟ੍ਰੇਲੀਆਈ ਵਿਅਕਤੀ ਗ੍ਰਿਫ਼ਤਾਰ

ਮੈਲਬਰਨ: ਇੱਕ passenger plane ’ਚ ਬੰਬ ਹੋਣ ਦੀ ਧਮਕੀ ਦੇਣ ਵਾਲੇ ਇੱਕ ਆਸਟ੍ਰੇਲੀਆ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਡ੍ਰੀਮਲਾਈਨਰ 787 ਹਵਾਈ ਜਹਾਜ਼ ਨੇ ਸਿੰਗਾਪੁਰ ਦੇ ਚਾਂਗੀ ਹਵਾਈ ਅੱਡੇ ਤੋਂ ਉਡਾਨ ਭਰੀ ਸੀ ਅਤੇ ਇਸ ਨੇ ਪਰਥ ਆਉਣਾ ਸੀ। ਪਰ ਸਕੂਟ ਬਜਟ ਏਅਰਲਾਈਨ ਦੀ ਫ਼ਲਾਈਟ TR16 ਦੀ ਉਡਾਨ ਸ਼ੁਰੂ ਹੋਣ ਤੋਂ 40 ਮਿੰਟ ਬਾਅਦ ਮੁਲਜ਼ਮ ਨੇ ਉਡਾਨ ‘ਚ ਬੰਬ ਹੋਣ ਦੀ ਧਮਕੀ ਦੇ ਦਿਤੀ।

ਸਿੰਗਾਪੁਰ ਦੇ ਰਖਿਆ ਮੰਤਰੀ ਏਂਗ ਹੇਨ ਨੇ ਇੱਕ ਫ਼ੇਸਬੁਕ ਪੋਸਟ ’ਚ ਕਿਹਾ ਕਿ ਦੋ F-15SG ਲੜਾਕੂ ਜਹਾਜ਼ਾਂ ਨੂੰ ਹਵਾਈ ਜਹਾਜ਼ ਦੀ ਸੁਰੱਖਿਅਤ ਵਾਪਸੀ ਲਈ ਭੇਜਿਆ ਗਿਆ ਸੀ। ਫ਼ਲਾਈਟ ਟਰੈਕਿਗ ਡਾਟਾ ’ਚ ਵਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਜਹਾਜ਼ ਨੇ ਉਤਰਨ ਤੋਂ ਪਹਿਲਾਂ ਕਈ ਵਾਰੀ ਸਮੁੰਦਰ ’ਤੇ ਚੱਕਰ ਕੱਟਦਾ ਰਿਹਾ। ਜਹਾਜ਼ ਸਿੰਗਾਪੁਰ ਦੇ ਸਮੇਂ ਅਨੁਸਾਰ ਸ਼ਾਮ 6.30 ਵਜੇ (9.30 ਵਜੇ ਏ.ਈ.ਡੀ.ਟੀ.) ’ਤੇ ਸੁਰੱਖਿਅਤ ਉਤਰਿਆ ਅਤੇ ਜਹਾਜ਼ ’ਤੇ ਸੁਰੱਖਿਆ ਕਰਮਚਾਰੀਆਂ ਚੜ੍ਹੇ।

ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਕਾਰਵਾਈ ਦੌਰਾਨ ਹਵਾਈ ਅੱਡੇ ਦਾ ਇੱਕ ਰਨਵੇਅ ਬੰਦ ਕਰ ਦਿੱਤਾ ਗਿਆ ਸੀ ਅਤੇ ਕਈ ਆਉਣ ਵਾਲੀਆਂ ਉਡਾਣਾਂ ਵਿੱਚ ਦੇਰੀ ਹੋਈ ਸੀ। ਦੋ ਲੋਕਾਂ ਨੂੰ ਪੁਲਿਸ ਨੇ ਜਹਾਜ਼ ਤੋਂ ਬਾਹਰ ਕੱਢਿਆ। ਰਾਇਟਰਜ਼ ਦੀਆਂ ਰਿਪੋਰਟਾਂ ਅਨੁਸਾਰ, 30 ਸਾਲ ਦੀ ਉਮਰ ਦੇ ਇੱਕ ਆਸਟਰੇਲੀਆਈ ਵਿਅਕਤੀ ਨੂੰ ਅਪਰਾਧਿਕ ਧਮਕੀ ਦੇਣ ਲਈ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਜਾਂਚ ਜਾਰੀ ਹੈ।

Leave a Comment