ਚੋਣਾਂ ’ਚ ਜਿੱਤ ਮਗਰੋਂ ਕੈਨਬਰਾ ਪਰਤੇ Anthony Albanese, ਜਾਣੋ ਕਿਹੜੇ ਚੋਣ ਵਾਅਦਿਆਂ ਨੂੰ ਸਭ ਤੋਂ ਪਹਿਲਾਂ ਕਰਨਗੇ ਪੂਰਾ

ਮੈਲਬਰਨ : ਪ੍ਰਧਾਨ ਮੰਤਰੀ Anthony Albanese ਫੈਡਰਲ ਚੋਣਾਂ ’ਚ ਇਤਿਹਾਸਕ ਜਿੱਤ ਤੋਂ ਬਾਅਦ ਅੱਜ ਰਾਜਧਾਨੀ ਕੈਨਬਰਾ ਵਾਪਸ ਆ ਗਏ। ਵਾਪਸ ਆ ਕੇ ਅਲਬਾਨੀਜ਼ ਨੇ ਕਿਹਾ ਕਿ ਉਹ ਆਪਣੇ ਚੋਣ ਵਾਅਦਿਆਂ ਨੂੰ ਲਾਗੂ ਕਰਨ ’ਤੇ ਆਪਣਾ ਧਿਆਨ ਕੇਂਦਰਿਤ ਕਰਨਗੇ, ਜਿਸ ਵਿੱਚ HECS ਦੇ ਕਰਜ਼ਿਆਂ ਨੂੰ 20 ਪ੍ਰਤੀਸ਼ਤ ਤੱਕ ਘਟਾਉਣਾ ਅਤੇ ਪਹਿਲੇ ਘਰ ਖਰੀਦਦਾਰਾਂ ਲਈ ਮਕਾਨ ਜਮ੍ਹਾਂ ਪੰਜ ਪ੍ਰਤੀਸ਼ਤ ਕਰਵਾਉਣਾ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਉਹ 30 ਜੂਨ ਨੂੰ ਵਿੱਤੀ ਸਾਲ ਖਤਮ ਹੋਣ ਤੋਂ ਪਹਿਲਾਂ HECS ਕਾਨੂੰਨ ਪਾਸ ਕਰਵਾ ਸਕਦੇ ਹਨ।

ਡੋਨਾਲਡ ਟਰੰਪ ਨੇ ਵੀ ਦਿੱਤੀ ਜਿੱਤ ਦੀ ਵਧਾਈ

ਇਸ ਦੌਰਾਨ ਉਨ੍ਹਾਂ ਅਮਰੀਕੀ ਰਾਸ਼ਟਰਪਤੀ ਨਾਲ ਵੀ ਗੱਲ ਕੀਤੀ। ਉਨ੍ਹਾਂ ਕਿਹਾ, ‘‘ਥੋੜ੍ਹੀ ਦੇਰ ਪਹਿਲਾਂ ਰਾਸ਼ਟਰਪਤੀ Donald Trump ਨਾਲ ਮੇਰੀ ਨਿੱਘੀ ਅਤੇ ਸਕਾਰਾਤਮਕ ਗੱਲਬਾਤ ਹੋਈ ਸੀ। ਅਤੇ ਮੈਂ ਉਨ੍ਹਾਂ ਨੂੰ ਵਧਾਈ ਦੇ ਬਹੁਤ ਨਿੱਘੇ ਸੰਦੇਸ਼ ਲਈ ਧੰਨਵਾਦ ਕਰਦਾ ਹਾਂ। ਅਸੀਂ ਇਸ ਬਾਰੇ ਗੱਲ ਕੀਤੀ ਕਿ ਅਸੀਂ ਕਿਵੇਂ AUKUS ਅਤੇ ਟੈਰਿਫ ਬਾਰੇ ਇੱਕ-ਦੂਜੇ ਨਾਲ ਸੰਪਰਕ ’ਚ ਰਹਾਂਗੇ, ਅਸੀਂ ਭਵਿੱਖ ਵਿੱਚ ਕਿਸੇ ਸਮੇਂ ਇੱਕ ਦੂਜੇ ਨਾਲ ਆਹਮੋ-ਸਾਹਮਣੇ ਦੇ ਅਧਾਰ ’ਤੇ ਜੁੜਾਂਗੇ।’’