Townsville ’ਚ ਮੀਂਹ ਨੇ ਤੋੜਿਆ 27 ਸਾਲਾਂ ਦਾ ਰਿਕਾਰਡ, ਹੜ੍ਹਾਂ ਕਾਰਨ ਸੜਕਾਂ ਅਤੇ ਪੁਲ ਬੰਦ

ਮੈਲਬਰਨ : ਕੁਈਨਜ਼ਲੈਂਡ ਦੇ Townsville ’ਚ 24 ਘੰਟਿਆਂ ਅੰਦਰ 301.4 ਮਿਲੀਮੀਟਰ ਮੀਂਹ ਪਿਆ, ਜੋ ਪਿਛਲੇ 27 ਸਾਲਾਂ ’ਚ ਸਭ ਤੋਂ ਭਾਰੀ ਬਾਰਸ਼ ਹੈ। ਭਾਰੀ ਮੀਂਹ ਕਾਰਨ ਵੱਡੇ ਪੱਧਰ ’ਤੇ ਹੜ੍ਹ ਆ ਗਿਆ, ਸੜਕਾਂ ਅਤੇ ਪੁਲ ਬੰਦ ਹੋ ਗਏ ਅਤੇ ਘਰ ਪਾਣੀ ਵਿਚ ਡੁੱਬ ਗਏ। ਕੁਝ ਇਲਾਕਿਆਂ ਵਿਚ 350 ਮਿਲੀਮੀਟਰ ਤੋਂ ਵੱਧ ਮੀਂਹ ਪਿਆ। Bohle ਨਦੀ ਲਈ ਦਰਮਿਆਨੇ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ, ਅਤੇ ਹੋਰ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ, ਜਿਸ ਨਾਲ ਨਦੀ ਦੇ ਪਾਣੀ ਦਾ ਪੱਧਰ ਵਧ ਸਕਦਾ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਅਤੇ ਹੜ੍ਹ ਦੇ ਪਾਣੀ ਵਿੱਚੋਂ ਗੱਡੀ ਨਾ ਚਲਾਉਣ ਦੀ ਚੇਤਾਵਨੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਫਰਵਰੀ ਵਿੱਚ ਵੀ Townsville ’ਚ 72 ਘੰਟਿਆਂ ਵਿੱਚ 710 ਮਿਲੀਮੀਟਰ ਮੀਂਹ ਪਿਆ ਸੀ, ਜਿਸ ਕਾਰਨ ਸ਼ਹਿਰ ਨੂੰ ਹੜ੍ਹਾਂ ਦਾ ਸਾਹਮਣਾ ਕਰਨਾ ਪਿਆ ਸੀ।

(ਤਸਵੀਰ : 9News)